ਮੁਕੇਸ਼ ਅੰਬਾਨੀ ਨੂੰ ਪਛਾੜ ਚੀਨੀ ਉਦਯੋਗਪਤੀ ਜੈਕ ਮਾ ਬਣਿਆ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ

714
Share

ਨਵੀਂ ਦਿੱਲੀ, 11 ਮਾਰਚ (ਪੰਜਾਬ ਮੇਲ)- ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦਾ ਸਭ ਤੋਂ ਵੱਡੇ ਧਨਕੁਬੇਰ (ਅਮੀਰ) ਨਹੀਂ ਹਨ। ਚੀਨ ਦੇ ਉਦਯੋਗਪਤੀ ਅਤੇ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਸੰਸਥਾਪਕ ਜੈਕ ਮਾ, ਅੰਬਾਨੀ ਨੂੰ ਪਛਾੜਦਿਆਂ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਤੇਲ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ ਦੇ ਨਾਲ-ਨਾਲ ਗਲੋਬਲ ਬਾਜ਼ਾਰਾਂ ‘ਚ ਗਿਰਾਵਟ ਦੇ ਬਾਅਦ ਭਾਰਤ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੀ ਦੌਲਤ ਸੋਮਵਾਰ ਨੂੰ 5.8 ਅਰਬ ਡਾਲਰ ਘੱਟ ਕੇ 41.9 ਅਰਬ ਡਾਲਰ (2.93 ਲੱਖ ਕਰੋੜ ਰੁਪਏ), ਜਿਸ ਤੋਂ ਬਾਅਦ ਉਹ ਏਸ਼ੀਆ ਦੇ ਸਭ ਤੋਂ ਦੌਲਤਮੰਦ ਲੋਕਾਂ ਦੀ ਸੂਚੀ ‘ਚੋਂ ਪਹਿਲੇ ਸਥਾਨ ਤੋਂ ਹੱਟ ਕੇ ਦੂਜੇ ਨੰਬਰ ‘ਤੇ ਆ ਗਏ ਹਨ।
ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਲੋਕਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਆ ਗਏ ਹਨ, ਜਿਨ੍ਹਾਂ ਦੀ ਦੌਲਤ 44.5 ਅਰਬ ਡਾਲਰ (3.11 ਲੱਖ ਕਰੋੜ ਰੁਪਏ) ਹੈ, ਜਿਹੜੀ ਕਿ ਮੁਕੇਸ਼ ਅੰਬਾਨੀ ਦੀ ਦੌਲਤ ਨਾਲੋਂ 2.6 ਅਰਬ ਡਾਲਰ (18,200 ਕਰੋੜ ਰੁਪਏ) ਜ਼ਿਆਦਾ ਹੈ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਅਨੁਸਾਰ, ਚੀਨੀ ਉਦਯੋਗਪਤੀ ਜੈਕ ਮਾ 44.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਏਸ਼ੀਆ ਦਾ ਸਭ ਤੋਂ ਵੱਡੇ ਧਨਕੁਬੇਰ ਬਣ ਗਏ ਹਨ, ਜਦੋਂਕਿ ਭਾਰਤ ਦੇ ਮੁਕੇਸ਼ ਅੰਬਾਨੀ ਦੂਜੇ ਸਥਾਨ ‘ਤੇ ਆ ਗਏ ਹਨ।


Share