ਭਾਰਤੀ-ਅਮਰੀਕੀ ਮਨੀਸ਼ਾ ਸਿੰਘ ਓ.ਈ.ਸੀ.ਡੀ. ‘ਚ ਨਵੇਂ ਸਫੀਰ ਵਜੋਂ ਨਾਮਜ਼ਦ

818
Share

ਵਾਸ਼ਿੰਗਟਨ, 28 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ-ਅਮਰੀਕੀ ਮਨੀਸ਼ਾ ਸਿੰਘ (49) ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਜਥੇਬੰਦੀ (ਓਈਸੀਡੀ) ‘ਚ ਮੁਲਕ ਦਾ ਨਵਾਂ ਸਫ਼ੀਰ ਨਾਮਜ਼ਦ ਕੀਤਾ ਹੈ। ਇਸ ਸਮੇਂ ਉਹ ਵਿਦੇਸ਼ ਵਿਭਾਗ ‘ਚ ਆਰਥਿਕ ਅਤੇ ਕਾਰੋਬਾਰੀ ਮਾਮਲਿਆਂ ਬਾਰੇ ਉਪ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਪੈਰਿਸ ਸਥਿਤ ਓ.ਈ.ਸੀ.ਡੀ. ਦੇ 36 ਮੈਂਬਰ ਹਨ ਅਤੇ ਇਹ ਆਰਥਿਕ ਤਰੱਕੀ ਅਤੇ ਆਲਮੀ ਵਪਾਰ ਜਿਹੇ ਮੁੱਦਿਆਂ ‘ਤੇ ਰਣਨੀਤੀ ਬਣਾਉਂਦੀ ਹੈ। ਮਨੀਸ਼ਾ ਸਿੰਘ ਨੇ ਮਿਆਮੀ ਯੂਨੀਵਰਸਿਟੀ ਤੋਂ ਬੀਏ ਅਤੇ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਕਾਲਜ ਆਫ਼ ਲਾਅ ਤੋਂ ਐੱਲ.ਐੱਲ.ਐੱਮ. ਕੀਤੀ ਹੈ।


Share