ਬੇਗੋਵਾਲ ਤੋ ਕਾਂਗਰਸੀ ਆਗੂ ਸ:ਰਛਪਾਲ ਸਿੰਘ ਬੱਚਾਜੀਵੀ ਨੂੰ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਬਣੇ

1033
Share

ਭੁਲੱਥ, 14 ਜੁਲਾਈ (ਅਜੈ ਗੋਗਨਾ/ਪੰਜਾਬ ਮੇਲ)-ਬੀਤੇਂ ਦਿਨ ਹਲਕਾ ਭੁਲੱਥ ਤੋ ਉੱਘੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਰਛਪਾਲ ਸਿੰਘ ਬੱਚਾਜੀਵੀ ਦੀਆ ਪਾਰਟੀ ਸੰਬੰਧੀ ਕਾਰਜਗੁਜਾਰੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ , ਪੰਜਾਬ ਸਰਕਾਰ,  ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਵਿਧਾਇਕ ਕਪੂਰਥਲਾ, ਸ ਰਮਨਜੀਤ ਸਿੰਘ ਸਿੱਕੀ ਜੀ ਵਿਧਾਇਕ ਮਨਿੰਦਰਜੀਤ ਸਿੰਘ ਮਨੀ ਔਜਲਾ ਜੀ ਤੇ ਅਮਨਦੀਪ ਸਿੰਘ ਗੋਰਾ ਗਿੱਲ ਦੇ ਉੱਦਮ ਸਦਕਾ ਜਿੰਨਾ ਨੇ ਜੁਝਾਰੂ ਤੇ ਮੇਹਨਤੀ ਵਰਕਰ ਸ ਰਛਪਾਲ ਸਿੰਘ ਬੱਚਾਜੀਵੀਂ ਨੂੰ ਮਾਰਕੀਟ ਕੁਮੇਟੀ ਭੁਲੱਥ ਦਾ ਚੇਅਰਮੈਨ ਨਿਯੁਕਤ ਕੀਤਾ ਬੱਚਾਜੀਵੀ ਕਰਕੇ ਹਲਕਾ ਭੁਲੱਥ ਦੇ ਸਮੂਹ ਕਾਂਗਰਸੀ ਵਰਕਰਾਂ ਦਾ ਮਨੋਬਲ ਹੋਰ ਉੱਚਾ ਕਰਦੇ ਹੋਏ ਉਨ੍ਹਾਂ ਵਿੱਚ ਇਕ ਨਵਾਂ ਜੋਸ਼ ਭਰਿਆ ਹੈ।ਅਤੇ ਸਮੂੰਹ ਇਲਾਕੇ ਚ’ ਉਹਨਾ ਦਾ ਕਾਫ਼ੀ ਅਸਰ ਰਸੂਖ਼ ਵੀ  ਹੈ ਅਤੇ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਨ ਵਾਲੇ ਰਛਪਾਲ ਸਿੰਘ ਬੱਚਾਜੀਵੀ ਅਣਥੱਕ ਮਿਹਨਤੀ ਤੇ ਸਾਊ ਸੁਭਾਅ ਦੇ ਮਿਲਾਪੜੇ ਇਨਸਾਨ ਹਨ ।

Share