ਬਾਲੀਵੁੱਡ ਦੇ ਉੱਘੇ ਕਾਮੇਡੀਅਨ ਜਗਦੀਪ ਦਾ ਦਿਹਾਂਤ

683
Share

ਮੁੰਬਈ, 10 ਜੁਲਾਈ (ਪੰਜਾਬ ਮੇਲ)-ਬਾਲੀਵੁੱਡ ਦੇ ਉੱਘੇ ਕਾਮੇਡੀਅਨ ਜਗਦੀਪ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। 81 ਸਾਲਾ ਅਦਾਕਾਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਸ ਨੂੰ ਫਿਲਮ ‘ਸ਼ੋਅਲੇ’ ‘ਚ ਨਿਭਾਏ ਕਿਰਦਾਰ ਸੂਰਮਾ ਭੋਪਾਲੀ ਲਈ ਵਿਸ਼ੇਸ਼ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲ ਨਾਂ ਸਈਦ ਇਸ਼ਤਿਆਕ ਅਹਿਮਦ ਜਾਫਰੀ ਸੀ। ਇਸ ਸਬੰਧੀ ਉਨ੍ਹਾਂ ਦੇ ਕਰੀਬੀ ਪਰਿਵਾਰਕ ਦੋਸਤ ਫਿਲਮ ਨਿਰਮਾਤਾ ਮਹਿਮੂਦ ਅਲੀ ਨੇ ਦੱਸਿਆ ਕਿ ਉਨ੍ਹਾਂ ਬੁੱਧਵਾਰ ਰਾਤੀਂ 8.30 ਵਜੇ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਗਦੀਪ ਨੇ 400 ਦੇ ਕਰੀਬ ਫਿਲਮਾਂ ‘ਚ ਕੰਮ ਕੀਤਾ, ਪਰ ਉਨ੍ਹਾਂ ਵੱਲੋਂ ਫਿਲਮ ‘ਸ਼ੋਲੇ’ ‘ਚ ਨਿਭਾਏ ਕਿਰਦਾਰ ਸੂਰਮਾ ਭੋਪਾਲੀ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਫਿਲਮ ‘ਪੁਰਾਣਾ ਮੰਦਿਰ’ ਤੇ ‘ਅੰਦਾਜ਼ ਅਪਨਾ ਅਪਨਾ’ ‘ਚ ਵੀ ਯਾਦਗਾਰੀ ਕਿਰਦਾਰ ਨਿਭਾਇਆ। ਉਹ ਆਪਣੇ ਪਿੱਛੇ ਦੋ ਬੇਟੇ ਜਾਵੇਦ ਤੇ ਨਾਵੇਦ ਨੂੰ ਛੱਡ ਗਏ ਹਨ।


Share