ਫਲਾਇਡ ਦੀ ਮੌਤ ਮਾਮਲਾ : ਬਰਾਜ਼ੀਲ ‘ਚ ਭੜਕੀ ਨਸਲਵਾਦ ਦੀ ਅੱਗ

768
Share

ਬਰਾਸੀਲਿਆ, 8 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਨਸਲਵਾਦ ਦੀ ਅੱਗ ਹੁਣ ਬਰਾਜ਼ੀਲ ਵਿਚ ਵੀ ਭੜਕ ਗਈ ਹੈ।  ਇੱਥੇ ਪਿਛਲੇ ਮੰਗਲਵਾਰ ਨੂੰ ਪੰਜ ਸਾਲ ਦੇ ਕਾਲੇ ਬੱਚੇ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਮਾਰਚ ਕੱਢਿਆ। ਸਕਿਓਰਿਟੀ ਫੁਟੇਜ ਦੇ ਮੁਤਾਬਕ, ਕਾਲੀ ਔਰਤ ਜਿੱਥੇ ਕੰਮ ਕਰਦੀ ਹੈ ਉਸੇ ਅਪਾਰਟਮੈਂਟ ਦੇ ਟੌਪ ਫਲੋਰ ਤੋਂ ਡਿੱਗ ਕੇ ਉਸ ਦੇ ਬੱਚੇ ਦੀ ਮੌਤ ਹੋਈ।

ਜਾਣਕਾਰੀ ਮੁਤਾਬਕ ਕਾਲੀ ਔਰਤ ਅਪਣੇ ਬੱਚੇ ਨੂੰ ਇੱਕ ਗੋਰੀ ਔਰਤ ਦੀ ਦੇਖਰੇਖ ਵਿਚ ਛੱਡ ਕੇ ਕੰਮ ਕਰ ਰਹੀ ਸੀ। ਕੋਰੋਨਾ ਵਾਇਰਸ ਦੇ ਚਲਦਿਆਂ ਸਕੂਲ ਬੰਦ ਹੋਣ ਦੇ ਕਾਰਨ ਪੰਜ ਸਾਲਾ ਮਿਗਯੁਲ ਡਾ ਸਿਲਵਾ ਅਪਣੀ ਮਾਂ ਦੇ ਨਾਲ ਕੰਮ ‘ਤੇ ਗਿਆ ਸੀ।
ਜਰਮਨ Îਨਿਊਜ਼ ਵੈਬਸਾਈਟ ਡੀਬਲਿਊ ਮੁਤਾਬਕ ਕਾਲੇ ਬੱਚੇ ਦੀ ਮਾਂ ਨੇ ਬੱਚੇ ਨੂੰ ਗੋਰੀ ਔਰਤ ਦੇ ਹਵਾਲੇ ਕੀਤਾ ਸੀ। ਇਸ ਤੋਂ ਬਾਅਦ ਉਹ ਅਪਣੇ ਕੰਮ ਵਿਚ ਲੱਗ ਗਈ ਸੀ। ਇਸ ਦੌਰਾਨ ਗੋਰੀ ਔਰਤ ਬੱਚੇ ਨੂੰ ਛੱਡ ਕੇ ਅਪਣੇ ਕੁੱਤੇ ਨੂੰ ਘੁਮਾਉਣ ਚਲੀ ਗਈ। ਸਕਿਓਰਿਟੀ ਕੈਮਰਾ ਫੁਟੇਜ ਵਿਚ ਗੋਰੀ ਔਰਤ ਨੂੰ ਬਿਲਡਿੰਗ ਦੇ ਸਰਵਿਸ ਐਲੀਵੇਟਰ ਵਿਚ ਬਟਨ ਦਬਾ ਕੇ ਬੱਚੇ ਨੂੰ ਉਪਰਲੀ ਮੰਜ਼ਿਲ ‘ਤੇ ਭੇਜਦੇ ਹੋਏ ਦਿਖਾਇਆ ਗਿਆ ਹੈ।
ਜਰਮਨ ਨਿਊਜ਼ ਵੈਬਸਾਈਟ ਮੁਤਾਬਕ  ਲਿਫਟ ਤੋਂ ਬਾਹਰ ਨਿਕਲਣ ਤੋਂ ਬਾਅਦ ਬੱਚਾ ਇੱਕ ਬਾਲਕਨੀ ਦੀ ਰੇਲਿੰਗ ‘ਤੇ ਚੜ੍ਹ ਗਿਆ ਤੇ ਬੇਕਾਬੂ ਹੋ ਕੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਦੇ ਤੁਰੰਤ ਬਾਅਦ ਬਲੈਕ ਲਾਈਵਸ ਮੈਟਰ ਨਾਅਰੇ ਲਾਉਂਦੇ ਹੋਏ ਸੈਂਕੜੇ ਪ੍ਰਦਰਸ਼ਨਕਾਰੀ  ਰੇਸਿਫ ਸ਼ਹਿਰ ਦੀ ਸੜਕਾਂ  ‘ਤੇ ਉਤਰ ਆਏ। ਇਸ ਦੌਰਾਨ ਪ੍ਰਦਰਸ਼ਨਕਾਰੀ ਮਾਸਕ ਪਾਏ ਨਜ਼ਰ ਆਏ। ਉਨ੍ਹਾਂ ਨੇ ਸਿਟੀ ਕੋਰਟ ਤੋਂ ਲੈ ਕੇ ਜਿਸ ਬਿਲਡਿੰਗ ਤੋਂ ਡਿੱਗਣ ਨਾਲ ਡਿਸਿਲਵਾ ਦੀ ਮੌਤ ਹੋਈ, ਉਥੇ ਤੱਕ ਪ੍ਰਦਰਸ਼ਨ ਕੀਤਾ।


Share