ਪੱਛਮੀ ਬੰਗਾਲ ‘ਚ ਲਾਕਡਾਊਨ 31 ਜੁਲਾਈ ਤੱਕ ਵਧਿਆ

708
Share

ਕੋਲਕਾਤਾ, 25 ਜੂਨ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ‘ਚ ਜਾਰੀ ਲਾਕਡਾਊਨ 31 ਜੁਲਾਈ ਤੱਕ ਵਧਾਉਣ ਦਾ ਐਲਾਨ ਬੁੱਧਵਾਰ ਨੂੰ ਕੀਤਾ ਤਾਂਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੱਛਮੀ ਬੰਗਾਲ ‘ਚ ਫਿਲਹਾਲ ਜਾਰੀ ਲਾਕਡਾਊਨ 30 ਜੂਨ ਨੂੰ ਖਤਮ ਹੋਣ ਵਾਲਾ ਹੈ। ਸੂਬੇ ਸਕੱਤਰੇਤ ਦੇ ਸਾਹਮਣੇ ਸਥਿਤ ਆਡੀਟੋਰੀਅਮ ‘ਚ ਸਰਬ ਪਾਰਟੀ ਬੈਠਕ ‘ਚ ਹਿੱਸਣ ਲੈਣ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਨੇਤਾਵਾਂ ਦੇ ਵਿਚ ਵਿਚਾਰਾਂ ਦੀ ਭਿੰਨਤਾ ਸੀ ਪਰ ਆਖਰ ‘ਚ ਫੈਸਲਾ ਕੀਤਾ ਗਿਆ ਹੈ ਕਿ ਲਾਕਡਾਊਨ ‘ਚ ਕੁੱਝ ਢਿੱਲ ਦੇ ਨਾਲ ਜੁਲਾਈ ਦੇ ਆਖਰ ਤੱਕ ਵਧਾ ਦਿੱਤਾ ਜਾਵੇਗਾ।


Share