ਪੰਜਾਬ ਵਿਚ ਨਿਯਮਾਂ ਦਾ ਪਾਲਣ ਨਹੀਂ ਕਰਨ ਵਾਲੇ ਭਰ ਚੁੱਕੇ ਹਨ ਸਵਾ 3 ਕਰੋੜ ਦਾ ਚਾਲਾਨ

690
Share

ਜਲੰਧਰ, 14 ਜੂਨ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਬਚਾਅ ਦੇ ਲਈ ਕੇਂਦਰ ਸਰਕਾਰ ਕਈ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਜਨਤਾ ਨੂੰ ਮਹਾਮਾਰੀ ਤੋਂ ਬਚਣ ਦੇ ਲਈ ਮਾਸਕ ਅਤੇ ਸਪੈਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ। ਇਨ੍ਹਾਂ Îਨਿਯਮਾਂ ਦਾ ਪਾਲਣ ਨਹੀਂ ਕਰਨ ਵਾਲਿਆਂ ‘ਤੇ ਪੁਲਿਸ ਵਲੋਂ ਚਾਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਸਭ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਖੁਲ੍ਹ ਕੇ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਹੀ ਕਰਫਿਊ ਦੇ ਦੋ ਮਹੀਨੇ ਵਿਚ ਕਰੀਬ ਸਵਾ 3 ਕਰੋੜ ਰੁਪਏ ਵਸੂਲ ਚੁੱਕੀ ਹੈ।

ਕੈਪਟਨ ਅਮਰਿੰਦਰ ਸਰਕਾਰ ਨੇ 30 ਮਈ ਤੋਂ ਮਾਸਕ ਨਾ ਪਹਿਨਣ ਅਤੇ ਪਬਲਿਕ ਪਲੇਸ ‘ਤੇ ਥੁੱਕਣ ‘ਤੇ 500-500 ਰੁਪਏ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਕਰਨ ‘ਤੇ ਤਿੰਨ ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਕੀਤਾ।  ਇਸ ਦੇ ਬਾਵਜੂਦ ਇੱਥੇ ਦੀ ਜਨਤਾ ਐਨੀ ਲਾਪਰਵਾਹ ਹੈ ਕਿ ਕਰੋੜ ਰੁਪਏ ਜੁਰਮਾਨੇ ਦੇ ਰੂਪ ਵਿਚ ਦੇ ਚੁੱਕੀ ਹੈ। ਇਸ ਵਿਚ 2.25 ਕਰੋੜ ਮਾਸਕ ਨਹੀਂ ਪਹਿਨਣ ਅਤੇ ਇੱਕ ਕਰੋੜ ਸਿਰਫ ਥੁੱਕਣ ਦੇ ਕੇਸ ਹਨ।
ਕੱਟੇ ਗਏ ਕੁਲ ਚਾਲਾਨ ਦੀ ਜਦੋਂ ਜਾਣਕਾਰੀ ਜੁਟਾਈ ਤਾਂ ਦੇਖਿਆ ਕਿ ਸਭ ਤੋਂ ਜ਼ਿਆਦਾ 50 ਫ਼ੀਸਦੀ ਮਾਸਕ ਨਾ ਪਹਿਨਣ ਦੇ ਚਾਲਾਨ ਕੱਟੇ ਗਏ। 21 ਫੀਸਦੀ ਥੁਕਣ ਅਤੇ ਬਾਕੀ ਸੋਸ਼ਲ ਡਿਸਟੈਂਸਿੰਗ ਅਤੇ ਕਰਫਿਊ ਉਲੰਘਣਾ ਦੇ ਹਨ।


Share