ਪੰਜਾਬ ਦੇ 11 ਸੰਤਾਂ ਖ਼ਿਲਾਫ਼ ਨਿਰਮਲ ਅਖਾੜੇ ਦੀ ਜਾਇਦਾਦ ਹੜੱਪਣ ਦੇ ਦੋਸ਼

782
Share

ਹਰਿਦੁਆਰ, 23 ਜੂਨ (ਪੰਜਾਬ ਮੇਲ)- ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਦੀ ਸੰਪਤੀ ਹੜੱਪਣ ਦੀ ਨੀਯਤ ਨਾਲ ਫਰਜ਼ੀ ਕਾਰਜਕਾਰੀ ਕਮੇਟੀ ਬਣਾ ਕੇ ਸੁਸਾਈਟੀ ਫਰਮ ਐਂਡ ਚਿਟਸ ਵਿਚ ਰਜਿਸਟਰ ਕਵਾਉਣ ਦੇ ਦੋਸ਼ ਵਿਚ ਪੰਜਾਬ ਦੇ 11 ਸੰਤਾਂ ਦੇ ਖ਼ਿਲਾਫ਼ ਕਨਖਲ ਥਾਣੇ ਵਿਚ ਧੋਖਾਧੜੀ ਸਮੇਤ ਕਈ ਧਾਰਾਵਾਂ ਦਾ ਕੇਸ ਦਰਜ ਕਰਵਾਇਆ ਗਿਆ ਹੈ। ਸੰਸਥਾ ਦੇ ਕੋਠਾਰੀ ਨੇ ਇਸ ਸੰਬੰਧ ਵਿਚ ਪੰਜਾਬ ਦੇ ਸੰਤਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ।
ਐੱਸ.ਐੱਸ.ਪੀ. ਸੇਂਥਿਲ ਅਵੁਦਈ ਕ੍ਰਿਸ਼ਨਰਾਜ ਨੂੰ ਦਿੱਤੇ ਬੇਨਤੀ ਪੱਤਰ ਵਿਚ ਜਸਵਿੰਦਰ ਸਿੰਘ ਵਾਸੀ ਪੰਚਾਇਤੀ ਅਖਾੜਾ ਕਨਖਲ ਸਤੀਘਾਟ ਨੇ ਦੱਸਿਆ ਕਿ ਉਹ ਸੰਸਥਾ ਦਾ ਕੋਠਾਰੀ ਹੈ ਅਤੇ ਗਿਆਨਦੇਵ ਸਿੰਘ ਇਸ ਦੇ ਪ੍ਰਧਾਨ ਹਨ। ਰੇਸ਼ਮ ਸਿੰਘ, ਹਾਕਮ ਸਿੰਘ, ਕਸ਼ਮੀਰ ਸਿੰਘ, ਪ੍ਰੇਮ ਸਿੰਘ, ਕਮਲਜੀਤ ਸਿੰਘ, ਮਹੰਤ ਗੋਪਾਲ ਸਿੰਘ, ਜਗਜੀਤ ਸਿੰਘ, ਸੁਖਾ ਸਿੰਘ, ਮਹੰਤ ਵਿਕਰ ਸਿੰਘ ਤੇ ਜਗਤਾਰ ਸਿੰਘ ਦਾ ਸੰਸਥਾ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਇਹ ਮੁੱਢਲੇ ਮੈਂਬਰ ਹਨ। ਦੋਸ਼ ਹੈ ਕਿ ਇਨ੍ਹਾਂ ਸਾਰਿਆਂ ਨੇ 19 ਅਗਸਤ 2019 ਸੰਸਥਾ ਦੀ ਸੰਪਤੀ ਅਤੇ ਮੁੱਖ ਦਫਤਰ ਨੂੰ ਹੜਪਣ ਦੀ ਸਾਜਿਸ਼ ਰਚ ਕੇ ਇੱਕ ਫਰਜ਼ੀ ਬੈਠਕ ਵਿਖਾਈ ਤੇ ਰੇਸ਼ਮ ਸਿੰਘ ਨੂੰ ਪ੍ਰਧਾਨ ਚੁਣ ਲਿਆ। ਉਸੇ ਫਰਜ਼ੀ ਬੈਠਕ ਅਤੇ ਮਤੇ ਦੇ ਆਧਾਰ ‘ਤੇ ਰੋਸ਼ਨਾਬਾਦ ਵਿਚ ਸਬ ਰਜਿਸਟਰਾਰ ਸੁਸਾਇਟੀ ਫਰਮ ਐਂਡ ਚਿਟਸ ਵਿਚ ਰਜਿਸਟਰ ਕਰਾਉਣਾ ਚਾਹਿਆ ਸੀ। ਐੱਸ.ਓ. ਕਨਖਲ ਵਿਕਾਸ ਭਾਰਦਵਾਜ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਜਿਵੇਂ ਫ਼ਿਰੋਜ਼ਪੁਰ, ਸੰਗਰੂਰ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ ਅਤੇ ਬਰਨਾਲਾ ਦੇ ਨਿਵਾਸੀ ਹਨ।


Share