ਪ੍ਰਮਾਣੂ ਬੰਬ ਬਣਾਉਣ ਵਾਲੇ ਵਿਗਿਆਨੀਆਂ ਨੇ ਕੋਵਿਡ-19 ਦੇ ਇਲਾਜ ਲਈ ਸ਼ੁਰੂ ਕੀਤੀ ਖੋਜ

886
Share

ਮੈਨਹਾਟਨ, 29 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਦੇ ਕਹਿਰ ਨਾਲ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੋਇਆ ਹੈ ਅਤੇ ਪ੍ਰਮਾਣੂ ਬੰਬ ਬਣਾਉਣ ‘ਚ ਮਦਦ ਕਰਨ ਵਾਲੇ ਵਿਗਿਆਨੀਆਂ ਅਤੇ ਕੁਝ ਹੋਰ ਉਦਯੋਗਪਤੀਆਂ ਨੇ ‘ਮੈਨਹਾਟਨ ਪ੍ਰੋਜੈਕਟ ਕੋਵਿਡ-19’ ਸ਼ੁਰੂ ਕੀਤਾ ਹੈ।
ਇਸ ਮਿਸ਼ਨ ਰਾਹੀਂ ਕੋਰੋਨਾ ਦਾ ਇਲਾਜ ਲੱਭਿਆ ਜਾਵੇਗਾ ਅਤੇ ਖੁਫੀਆ ਜਾਣਕਾਰੀ ਸਿੱਧੇ ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਤੱਕ ਪਹੁੰਚਾਈ ਜਾਵੇਗੀ। ਅਮਰੀਕਾ ਦੇ ਦਰਜਨਾਂ ਭਰ ਉੱਚ ਵਿਗਿਆਨੀ ਅਤੇ ਅਰਬਪਤੀ ਇਸ ਦਾ ਹਿੱਸਾ ਹਨ। ਭੌਤਿਕ ਵਿਗਿਆਨੀ ਤੋਂ ਵੈਂਚਰ ਕੈਪਟਿਲਿਸਟ ਬਣੇ 33 ਸਾਲਾ ਟਾਮ ਕੈਹਿਲ ਇਸ ਦੀ ਅਗਵਾਈ ਕਰਨਗੇ, ਜੋ ਜਨਤਾ ਦੀ ਨਜ਼ਰ ਤੋਂ ਦੂਰ ਬੋਸਟਨ ‘ਚ ਇਕ ਕਿਰਾਏ ਦੇ ਘਰ ਵਿਚ ਰਹਿੰਦੇ ਹਨ।
ਕੈਹਿਲ ਵ੍ਹਾਈਟ ਹਾਊਸ ਦੇ ਦਰਜਨਾਂ ਸੂਤਰਾਂ ਨਾਲ ਸੰਪਰਕ ‘ਚ ਹਨ। ਕੈਹਿਲ ਨਾਲ ਦੂਜੇ ਵਿਸ਼ਵ ਯੁੱਧ ਦੇ ਬਾਅਦ ਪ੍ਰਮਾਣੂ ਬੰਬ ਤਿਆਰ ਕਰਨ ‘ਚ ਮਦਦ ਕਰਨ ਵਾਲੇ ਕਈ ਵਿਗਿਆਨੀ ਵੀ ਸ਼ਾਮਲ ਹਨ। ਕੈਹਿਲ ਅਜਿਹੀਆਂ ਬੀਮਾਰੀਆਂ ਦਾ ਇਲਾਜ ਲੱਭਣ ਦੇ ਮਾਹਰ ਹਨ, ਜਿਨ੍ਹਾਂ ਦਾ ਇਲਾਜ ਲੱਭਣਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੀ ਜ਼ਿੰਮੇਵਾਰੀ ਕੋਵਿਡ-19 ਨੂੰ ਖਤਮ ਕਰਨ ਦੀ ਹੈ।
ਮਿਸ਼ਨ ਵਿਚ ਹਾਵਰਡ, ਸਟੈਨਫੋਰਡ ਆਦਿ ਦੇ ਕੈਮੀਕਲ ਬਾਇਓਲਾਜਿਸਟ, ਸਰੀਰ ਦੀ ਇਮਿਊਨਟੀ ਸਿਸਟਮ, ਦਿਮਾਗ, ਕੈਂਸਰ ਤੇ ਵਾਇਰਸ ਦਾ ਇਲਾਜ ਲੱਭਣ ਵਾਲੇ ਮਾਹਰ ਵੀ ਸ਼ਾਮਲ ਹਨ। ਇਨ੍ਹਾਂ ਵਿਚ 2017 ਦੇ ਨੋਬਲ ਜੇਤੂ ਮਾਈਕਲ ਰਾਸਬੈਸ ਵੀ ਹਨ। ਇਹ ਮਾਹਰ ਵਾਇਰਸ ਨਾਲ ਜੁੜੀਆਂ ਹਜ਼ਾਰਾਂ ਸੋਧਾਂ ਨੂੰ ਖੰਗਾਲ ਰਹੇ ਹਨ ਅਤੇ ਸੋਧ ਕੰਪਨੀਆਂ ਅਤੇ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਜਾਣਕਾਰੀ ਸਰਕਾਰ ਤੱਕ ਪਹੁੰਚਾਉਣਗੇ।
ਸਮੂਹ ਨਾਲ ਜੁੜੇ ਹਰ ਵਿਗਿਆਨੀ ਰੋਜ 10 ਤੋਂ 20 ਸੋਧ ਪੱਤਰਾਂ ਨੂੰ ਖੰਗਾਲਦੇ ਹਨ। ਕੋਰੋਨਾ ਦਾ ਖਾਤਮਾ ਕਰਨ ਲਈ 17 ਪੰਨਿਆਂ ਵਾਲੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ। ਇਸ ਵਿਚ ਇਬੋਲਾ ਦੇ ਇਲਾਜ ਦੀ ਖੁਰਾਕ ਤੋਂ ਕਈ ਗੁਣਾ ਤੀਬਰਤਾ ਵਾਲੀ ਦਵਾਈ ਦੀ ਵਰਤੋਂ ਸ਼ਾਮਲ ਹੈ। ਹਾਵਰਡ ਯੂਨੀਵਰਸਿਟੀ ਦੇ ਸੋਧ ਕਰਤਾ ਅਤੇ ਸਮੂਹ ਦੇ ਮੈਂਬਰ ਸਟੂਅਰਟ ਨੇ ਕਿਹਾ ਕਿ ਅਸੀਂ ਅਸਫਲ ਵੀ ਹੋ ਸਕਦੇ ਹਾਂ ਪਰ ਜੇਕਰ ਸਫਲ ਰਹੇ ਤਾਂ ਦੁਨੀਆਂ ਬਦਲ ਦਵਾਂਗੇ।


Share