ਨਿਊਜ਼ੀਲੈਂਡ ‘ਚ ਕਰੋਨਾ ਕੇਸਾਂ ਦੇ ਵਿਚ ਦੋ ਦਾ ਹੋਰ ਵਾਧਾ-ਦੋਵੇਂ  ਕੇਸ ਭਾਰਤ ਤੋਂ ਪਰਤੇ ਯਾਤਰੀਆਂ ਦੇ

738
Share

ਕੋਵਿਡ-19 ਅੱਪਡੇਟ: ਦੋ ਹੋਰ ਨਵੇਂ ਕੇਸ
– ਭਾਰਤ ਤੋਂ ਵਾਪਿਸ ਪਰਤੇ ਯਾਤਰੀਆਂ ਚੋਂ ਹੁਣ ਤੱਕ 11 ਲੋਕ ਕਰੋਨਾ ਪਾਜ਼ੇਟਿਵ
ਔਕਲੈਂਡ, 27 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ‘ਚ ਅੱਜ ਕੋਵਿਡ-19 ਦੇ 2 ਹੋਰ ਨਵੇਂ ਕੇਸ ਸਾਹਮਣੇ ਆ ਗਏ ਹਨ। ਸਿਹਤ ਵਿਭਾਗ ਨੇ ਅੱਜ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਹ ਦੋਵੇਂ ਕੇਸ ਆਈਸੋਲੇਸ਼ਨ ਦੇ ਵਿਚ ਹਨ। ਦੋਵੇਂ ਕੇਸ ਭਾਰਤ ਤੋਂ ਆਏ ਲੋਕਾਂ ਨਾਲ ਸੰਬੰਧਿਤ ਹਨ। ਭਾਰਤੀ ਤੋਂ ਵਾਪਿਸ ਪਰਤੇ ਕਰੋਨਾ ਪਾਜੇਟਿਵ ਲੋਕਾਂ ਦੀ ਗਿਣਤੀ ਹੁਣ 11 ਹੋ ਗਈ ਹੈ। ਨਵੇਂ ਆਏ ਕੇਸਾਂ ਵਿਚ ਪਹਿਲਾ ਕੇਸ 20 ਸਾਲਾਂ ਦਾ ਇੱਕ ਵਿਅਕਤੀ ਹੈ ਜੋ 22 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ। ਉਹ ਗ੍ਰੈਂਡ ਮਿਲੇਨੀਅਮ ਹੋਟਲ ਵਿਖੇ ਰਿਹਾ ਹੈ ਅਤੇ ਤਿੰਨ ਦਿਨ ਦੇ ਰੁਟੀਨ ਟੈੱਸਟ ਵਿੱਚ ਉਹ ਕੋਵਿਡ -19 ਪਾਜ਼ੇਟਿਵ ਪਾਇਆ ਗਿਆ। ਜਦੋਂ ਕਿ ਦੂਜਾ ਕੇਸ 20 ਸਾਲਾ ਭਾਰਤੀ ਮਹਿਲਾ ਦਾ ਹੈ ਜੋ 18 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਗ੍ਰੈਂਡ ਮਿਲੇਨੀਅਮ ਵਿਖੇ ਵੀ ਰਹਿ ਚੁੱਕੀ ਹੈ। ਹੈਰਾਨੀ ਵਾਲਾ ਗੱਲ ਹੈ ਕਿ ਉਹ ਰੁਟੀਨ ਟੈੱਸਟ ਵਿੱਚ 23 ਜੂਨ ਨੂੰ ਕੋਵਿਡ -19 ਲਈ ਨੈਗੇਟਿਵ ਪਾਈ ਗਈ ਸੀ। ਉਸ ਨੂੰ ਜਦੋਂ 26 ਜੂਨ ਨੂੰ ਆਕਲੈਂਡ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੱਖਰੇ ਡਾਕਟਰੀ ਚੈੱਕਅਪ ਲਈ ਜਦੋਂ ਉਸਨੂੰ ਲਿਜਾਇਆ ਗਿਆ ਤਾਂ ਉਸ ਦਾ ਕਰੋਨਾ ਲਈ ਕੀਤਾ ਗਿਆ ਟੈੱਸਟ ਪਾਜ਼ੇਟਿਵ ਆਇਆ। ਦੋਵੇਂ ਨਵੇਂ ਕੇਸਾਂ ਨੂੰ ਮੈਨੇਜਡ ਕੀਤਾ ਜਾ ਰਿਹਾ ਹੈ ਅਤੇ ਆਮ ਪ੍ਰੋਟੋਕਾਲ ਦੇ ਅਨੁਸਾਰ ਪਾਲਣਾ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਵਿੱਚ ਹੁਣ ਕਰੋਨਾ ਦੇ 16 ਸਰਗਰਮ ਮਾਮਲੇ ਹੋ ਗਏ ਹਨ ਤੇ ਉਹ ਮੈਨੇਜਡ ਆਈਸੋਲੇਸ਼ਨ ਜਾਂ ਕੁਆਰਨਟੀਨ ਵਿੱਚ ਹਨ। ਕੋਈ ਵੀ ਕੇਸ ਸਮਾਜ ਦੇ ਵਿਚ ਇਸ ਵੇਲੇ ਫੈਲਿਆ ਹੋਇਆ ਨਹੀਂ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1522 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਪੁਸ਼ਟੀ ਕੀਤੇ ਕੇਸ 1172 ਹਨ ਅਤੇ ਸੰਭਾਵੀ 350 ਹਨ। ਇਸ ਵਿੱਚ ਐਕਟਿਵ 16 ਕੇਸ ਅਤੇ ਸਾਰੇ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਕੋਵਿਡ -19 ਤੋਂ 1484 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।


Share