ਦੱਖਣੀ ਅਫਰੀਕਾ ਨੇ ਦੂਸਰੇ ਟੈਸਟ ਮੈਚ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

2090
Share

ਤਿੰਨ ਟੈਸਟ ਮੈਚਾਂ ਦੀ ਲੜੀ 1-1 ਨਾਲ ਬਰਾਬਰ
ਜੌਹਾਨਸਬਰਗ, 6 ਜਨਵਰੀ (ਪੰਜਾਬ ਮੇਲ)- ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇਥੇ ਭਾਰਤ ਨੂੰ ਦੂਸਰੇ ਟੈਸਟ ਮੈਚ ’ਚ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਦੱਖਣੀ ਅਫਰੀਕਾ ਦੇ ਸਾਹਮਣੇ 240 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਮੀਂਹ ਕਾਰਨ ਪ੍ਰਭਾਵਿਤ ਹੋਈ ਚੌਥੇ ਦਿਨ ਦੀ ਖੇਡ ਦੌਰਾਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਕਪਤਾਨ ਡੀਨ ਐਲਗਰ ਨੇ ਨਾਬਾਦ ਰਹਿੰਦਿਆਂ 96 ਦੌੜਾਂ ਬਣਾਈਆਂ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 202 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਨੇ 229 ਦੌੜਾਂ ਬਣਾ ਕੇ 27 ਦੌੜਾਂ ਦੀ ਬੜਤ ਹਾਸਲ ਕਰ ਲਈ ਸੀ। ਭਾਰਤ ਨੇ ਦੂਜੀ ਪਾਰੀ ਵਿਚ 266 ਦੌੜਾਂ ਬਣਾਈਆਂ ਸਨ। ਹੁਣ ਤੀਜਾ ਤੇ ਅੰਤਿਮ ਟੈਸਟ ਮੈਚ 11 ਜਨਵਰੀ ਤੋਂ ਕੇਪਟਾਊਨ ਵਿਚ ਖੇਡਿਆ ਜਾਵੇਗਾ।

Share