ਦੁਬਈ ‘ਚ ਸੰਗਤਾਂ ਲਈ ਮੁੜ ਖੁੱਲ੍ਹਿਆ ਗੁਰੂ ਨਾਨਕ ਦਰਬਾਰ ਗੁਰਦੁਆਰਾ

705
Share

ਦੁਬਈ, 5 ਜੁਲਾਈ (ਪੰਜਾਬ ਮੇਲ)- 110 ਦਿਨਾਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿਚਲੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਮੁੜ ਦੁਬਾਰਾ ਖੁੱਲ੍ਹ ਗਿਆ ਹੈ। ਗਲਫ ਨਿਊਜ਼ ਨੇ ਦੱਸਿਆ ਕਿ ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਕਰੋਨਾ ਕਾਰਨ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫਤੇ ਦੁਬਾਰਾ ਖੋਲ੍ਹੇ ਗਏ ਸਨ ਤੇ ਸ਼ਨਿਚਰਵਾਰ ਨੂੰ ਗੁਰਦੁਆਰਾ ਵੀ ਖੋਲ੍ਹ ਦਿੱਤਾ ਗਿਆ ਹੈ। ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਗੁਰਦੁਆਰਾ ਮੁੜ ਖੋਲ੍ਹਿਆ ਗਿਆ। ਗੁਰਦੁਆਰਾ ਖੋਲ੍ਹਣ ਤੇ ਇਸ ਵਿੱਚ ਆਉਣ ਵਾਲੀ ਸੰਗਤ ਲਈ ਸ਼ਰਤਾਂ ਰੱਖੀਆਂ ਗਈਆਂ ਹਨ।


Share