ਦੁਨੀਆਂ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 81 ਲੱਖ ਤੋਂ ਪਾਰ, ਸਵਾ ਚਾਰ ਲੱਖ ਦੇ ਕਰੀਬ ਮੌਤਾਂ

762
Share

ਚੰਡੀਗੜ੍ਹ,  15 ਜੂਨ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਦਾ ਕਹਿਰ ਬਰਕਰਾਰ ਹੈ। ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ‘ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ ਕੋਰੋਨਾ ਪੀੜਤਾਂ ਦਾ ਅੰਕੜਾ 81 ਲੱਖ ਤੋਂ ਪਾਰ ਜਾ ਚੁੱਕਾ ਹੈ। ਉੱਥੇ ਦੀ ਸਵਾ ਚਾਰ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਵਰਲਡੋਮੀਟਰ ਮੁਤਾਬਕ ਹੁਣ ਤਕ 81,08,666 ਲੋਕ ਕੋਰੋਨਾ ਲਾਗ ਤੋਂ ਪੀੜਤ ਹਨ ਤੇ ਇਨ੍ਹਾਂ ‘ਚ 4,38,596 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਇਸ ਦੌਰਾਨ 41,96,614 ਲੋਕ ਠੀਕ ਵੀ ਹੋਏ ਹਨ।

ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ ‘ ਹੈ। ਜਿੱਥੇ ਕਰੀਬ 22 ਲੱਖ ਲੋਕ ਕੋਰੋਨਾ ਪੌਜ਼ੇਟਿਵ ਪਾਏ ਜਾ ਚੁੱਕੇ ਹਨ। ਇਕ ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਪਰ ਹਰ ਦਿਨ ਬ੍ਰਾ਼ਜ਼ੀਲ ‘ਚ ਅਮਰੀਕਾ ਤੋਂ ਜ਼ਿਆਦਾ ਮਾਮਲੇ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ ‘ਚ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।


Share