ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਚ ਅਗਵਾ ਹੋਇਆ ਸਿੱਖ ਨੇਤਾ ਨਿਦਾਨ ਸਿੰਘ ਸਚਦੇਵਾ ਰਿਹਾਅ

731
Share

ਕਾਬੁਲ, 19 ਜੁਲਾਈ (ਪੰਜਾਬ ਮੇਲ)-  ਅਫ਼ਗਾਨਿਸਤਾਨ ਵਿੱਚ ਅਗਵਾ ਕੀਤੇ ਗਏ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਨੇਤਾ ਨਿਦਾਨ ਸਿੰਘ ਸਚਦੇਵਾ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਬੀਤੀ 22 ਜੂਨ ਨੂੰ ਗੁਰੂ ਘਰ ਵਿੱਚ ਸੇਵਾ ਕਰਦੇ ਸਮੇਂ ਨਿਦਾਨ ਸਿੰਘ ਸਚਦੇਵਾ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਕਬਾਇਲੀ ਸਰਕਾਰਾਂ ਦੇ ਯਤਨਾਂ ਨਾਲ ਉਸ ਨੂੰ ਅੱਤਵਾਦੀਆਂ ਦੇ ਚੰਗੁਲ ਵਿੱਚ ਰਿਹਾਅ ਕਰਵਾ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਦਾ ਪਰਿਵਾਰ ਦਿੱਲੀ ਵਿੱਚ ਹੈ ਅਤੇ ਉਹ ਤਿੰਨ ਮਹੀਨੇ ਪਹਿਲਾਂ ਹੀ ਅਫ਼ਗਾਨਿਸਤਾਨ ਗਿਆ ਸੀ। ਬੀਤੀ 22 ਜੂਨ ਨੂੰ ਨਿਦਾਨ ਸਿੰਘ ਸਚਵੇਦਾ ਅਫ਼ਗਾਨਿਸਤਾਨ ਦੇ ਪਕਟੀਆ ਸੂਬੇ ਦੇ ਚਮਕਾਨੀ ਜ਼ਿਲ•ੇ ‘ਚ ਪੈਂਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਿਹਾ ਸੀ। ਇਸੇ ਦੌਰਾਨ ਤਾਲਿਬਾਨੀ ਅੱਤਵਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ। ਹੁਣ ਉਸ ਨੂੰ ਅੱਤਵਾਦੀਆਂ ਕੋਲੋਂ ਰਿਹਾਅ ਕਰਵਾ ਲਿਆ ਗਿਆ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ਅਤੇ ਇਲਾਕੇ ਦੇ ਕਬਾਇਲੀ ਸਰਦਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ•ਾਂ ਦੇ ਯਤਨਾਂ ਨਾਲ ਹੀ ਸਿੱਖ ਨੇਤਾ ਦੀ ਸੁਰੱਖਿਅਤ ਰਿਹਾਈ ਹੋਈ। ਉਨ•ਾਂ ਕਿਹਾ ਕਿ ਬਾਹਰੀ ਸਮਰਥਕਾਂ ਦੇ ਇਸ਼ਾਰੇ ‘ਤੇ ਅੱਤਵਾਦੀਆਂ ਵੱਲੋਂ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ•ਾਂ ਦਾ ਸੋਸ਼ਣ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਭਾਰਤ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਸੁਰੱਖਿਆ ਖ਼ਤਰੇ ਦਾ ਸਾਹਮਣਾ ਕਰਨ ਵਾਲੇ ਅਫ਼ਗਾਨੀ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਾਪਸ ਭਾਰਤ ਆਉਣ ਦੀ ਸਹੂਲਤ ਦੇਵੇਗੀ।
ਨਿਦਾਨ ਸਿੰਘ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਧਦੀਆਂ ਹਿੰਸਕ ਗਤੀਵਿਧੀਆਂ ਦੇ ਕਾਰਨ ਆਪਣੇ ਪਰਿਵਾਰ ਨਾਲ 1992 ਵਿੱਚ ਭਾਰਤ ਆ ਗਿਆ ਸੀ। ਉਹ ਦਿੱਲੀ ‘ਚ ਰਫਿਊਜੀਆਂ ਦੇ ਰੂਪ ਵਿੱਚ ਰਹਿ ਰਿਹਾ ਸੀ। ਨਿਦਾਨ ਸਿੰਘ ਦਿੱਲੀ ਵਿੱਚ ਕੁਕ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਲੰਗਰਾਂ ਵਿੱਚ ਖਾਣ ਵੀ ਬਣਾਉਂਦਾ ਸੀ।
ਅਫ਼ਗਾਨਿਸਤਾਨ ਦੇ ਪਕਟੀਆ ਸੂਬੇ ਨੂੰ ਤਾਲਿਬਾਨ ਦਾ ਗੜ• ਮੰਨਿਆ ਜਾਂਦਾ ਹੈ। ਇੱਥੇ ਅਮਰੀਕਾ ਅਤੇ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਹੱਕਾਨੀ ਨੈਟਵਰਕ ਦਾ ਵੀ ਕਾਫ਼ੀ ਬੋਲਬਾਲਾ ਹੈ। ਅੱਤਵਾਦੀ ਘਟਨਾਵਾਂ ਕਾਰਨ ਇਸ ਇਲਾਕੇ ਵਿੱਚ ਅਫ਼ਗਾਨਿਸਤਾਨ ਸਰਕਾਰ ਦਾ ਕੰਟਰੋਲ ਬਹੁਤ ਘੱਟ ਹੈ। ਅਜਿਹੇ ਹਾਲਾਤ ਦੇ ਬਾਵਜੂਦ ਭਾਰਤ ਨਿਦਾਨ ਸਿੰਘ ਦੀ ਸੁਰੱਖਿਅਤ ਰਿਹਾਈ ਦੇ ਯਤਨਾਂ ਵਿੱਚ ਸਫ਼ਲ ਹੋਇਆ।
ਅਗਵਾ ਸਮੇਂ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਚਿੰਤਾ ਜਤਾਈ ਸੀ ਅਤੇ ਕਿਹਾ ਸੀ ਕਿ ਅਫ਼ਗਾਨਿਸਤਾਨ ਵਿੱਚ ਘੱਟਗਿਣਤੀ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣ ਲਈ ਭਾਰਤ ਅਫ਼ਗਾਨਿਸਤਾਨ ਸਰਕਾਰ ਦੇ ਸੰਪਰਕ ਵਿੱਚ ਹੈ। ਭਾਰਤ ਨੇ ਇਹ ਵੀ ਕਿਹਾ ਸੀ ਕਿ ਅਫ਼ਗਾਨਿਸਤਾਨ ਸਰਕਾਰ ਨਿਦਾਨ ਸਿੰਘ ਨੂੰ ਸੁਰੱਖਿਅਤ ਅਤੇ ਜਲਦ ਰਿਹਾਅ ਕਰਵਾ ਲਏਗੀ, ਜੋ ਬਿਲਕੁਲ ਸੱਚ ਸਾਬਤ ਹੋਇਆ।


Share