ਡਬਲਯੂ.ਐੱਚ.ਓ. ਨੇ ਕੋਵਿਡ ਦੇ ਨਵੇਂ ਰੂਪ ‘ਓਮੀਕ੍ਰੋਨ’ ’ਤੇ ਚਿੰਤਾ ਜ਼ਾਹਿਰ

1171
Share

-ਕਿਹਾ: ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ
ਲੰਡਨ, 15 ਦਸੰਬਰ (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਨਾਲ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮਿ੍ਰਤਕਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਬਿ੍ਰਟੇਨ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਓਮੀਕ੍ਰੋਨ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਡਬਲਯੂ.ਐੱਚ.ਓ. ਨੇ ਰਿਲੀਜ਼ ਜਾਰੀ ਕਰ ਦੱਸਿਆ ਕਿ ਗਲੋਬਲ ਤੌਰ ’ਤੇ ਇਸ ਵੇਰੀਐਂਟ ਨਾਲ ਜੁੜੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਨਾਲ ਹਸਪਤਾਲ ’ਚ ਦਾਖਲ ਹੋਣ ਵਾਲੇ ਮਰੀਜ਼ਾਂ ਅਤੇ ਮਿ੍ਰਤਕਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ।
ਡਬਲਯੂ.ਐੱਚ.ਓ. ਨੇ ਕਿਹਾ ਕਿ ਕਈ ਦੇਸ਼ਾਂ ’ਚ ਲਗਾਤਾਰ ਸਾਰੇ ਮਾਮਲਿਆਂ ਅਤੇ ਮੌਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਸਮਰਥਾ ਨਹੀਂ ਹੈ, ਜਿਸ ਨਾਲ ਕਿਸੇ ਵਿਸ਼ੇਸ਼ ਰੂਪ ਨਾਲ ਮੌਤਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਹੈ। ਕੋਵਿਡ-19 ਦਾ ਨਵਾਂ ਰੂਪ ਓਮੀਕ੍ਰੋਨ ਕਿੰਨਾ ਖਤਰਨਾਕ ਹੈ, ਇਸ ਦਾ ਪਤਾ ਮਾਮਲਿਆਂ ’ਚ ਵਾਧਾ ਅਤੇ ਉਸ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ’ਚ ਦੇਰੀ ਦੇ ਕਾਰਨ ਅਗਲੇ ਕੁਝ ਹਫ਼ਤਿਆਂ ’ਚ ਹੀ ਜਾਣਕਾਰੀ ਮਿਲ ਪਾਏਗੀ। ਡਬਲਯੂ.ਐੱਚ.ਓ. ਮੁਤਾਬਕ ਓਮੀਕ੍ਰੋਨ ਰੂਪ ਨਾਲ ਇਨਫੈਕਟਿਡ ਹੋਏ ਮਰੀਜ਼ਾਂ ਦੀ ਸਪੱਸ਼ਟ ਜਾਣਕਾਰੀ ਲਈ ਵਾਧੂ ਜਾਣਕਾਰੀ ਜ਼ਰੂਰੀ ਹੈ, ਜਿਸ ’ਚ ਸਾਰੇ ਦੇਸ਼ ਹਸਪਤਾਲ ’ਚ ਦਾਖਲ ਮਰੀਜ਼ਾਂ ਦਾ ਰਿਕਾਰਡ ਡਬਲਯੂ.ਐੱਚ.ਓ. ਕਲੀਨਿਕਲ ਡਾਟਾ ਪਲੇਟਫਾਰਮ ’ਤੇ ਸਾਂਝਾ ਕਰ ਸਕਦੇ ਹਨ।

Share