ਟ੍ਰੇਨਾਂ ਦੇ ਵਿਚ ਹੁਣ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਨੂੰ ਸਫਰ ਕਰਨ ਦੀ ਮਿਲੀ ਇਜਾਜਤ-12% ਨੇ ਸਿਰਫ ਕੀਤਾ ਵਿਰੋਧ

754
Share

ਮੰਗ ਪੂਰੀ-ਨਾ ਰਹੇਗੀ ਦੂਰੀ
ਔਕਲੈਂਡ, 25 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਜਿਹੜੇ ਲੋਕ ਆਪਣੇ ਪਾਲਤੂ ਜਾਨਵਰਾਂ ਜਿਵੇਂ ਕੁੱਤੇ-ਬਿਲੀਆਂ ਆਦਿ ਨੂੰ ਇਕਲਿਆ ਘਰ ਛੱਡ ਕੇ ਦੂਰੀ ਨਹੀਂ ਬਨਾਉਣਾ ਚਾਹੁੰਦੇ, ਦੇ ਲਈ ਚੰਗੀ ਖਬਰ ਹੈ ਕਿ ਹੁਣ ਇਹ ਦੂਰੀ ਖਤਮ ਹੋ ਜਾਵੇਗੀ ਕਿਉਂਕ ਉਹ ਹੁਣ ਟ੍ਰੇਨਾਂ ਦੇ ਵਿਚ ਆਪਣੇ ਪਿਆਰੇ ਜਾਨਵਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਿਜਾ ਸਕਣਗੇ। ਇਹ ਕਾਫੀ ਦੇਰ ਤੋਂ ਮੰਗ ਚੱਲੀ ਆ ਰਹੀ ਸੀ ਪਰ ਸੁਰੱਖਿਆ ਦਾ ਮੱਦੇਨਜ਼ਰ ਸਵੀਕਾਰੀ ਨਹੀਂ ਜਾ ਰਹੀ ਸੀ। ਇਸ ਸਬੰਧੀ ਲੋਕਾਂ ਦੀ ਰਾਏ ਲਈ ਗਈ ਤਾਂ ਸਿਰਫ 12% ਲੋਕਾਂ ਨੇ ਹੀ ਇਸ ਉਤੇ ਇਤਰਾਜ ਉਠਾਇਆ ਜਿਸ ਕਰਕੇ ਹੁਣ ਟ੍ਰੇਨਾਂ ਦੇ ਵਿਚ ਅਜਿਹੇ ਪਾਲਤੂ ਜਾਨਵਰ ਆਪਣੇ ਮਾਲਕ ਜਾਂ ਹੈਂਡਲਰ ਦੇ ਨਾਲ ਜਾ ਸਕਣਗੇ। ਇਹ ਪਾਲਤੂ ਜਾਨਵਰ ਸਵੇਰੇ 9 ਵਜੇ ਤੋਂ 3 ਵਜੇ ਦਰਮਿਆਨ ਟ੍ਰੇਨਾਂ ਵਿਚ ਸਫਰ ਕਰ ਸਕਦੇ ਹਨ। ਇਸ ਤੋਂ ਇਲਾਵਾ ਰਾਤ 6.30 ਤੋਂ ਬਾਅਦ ਅਤੇ ਵੀਕਐਂਡ ਜਾਂ ਛੁੱਟੀ ਵਾਲੇ ਦਿਨ ਸਾਰਾ ਦਿਨ ਸਫਰ ਕਰ ਸਕਦੇ ਹਨ। ਕੁੱਤਿਆਂ ਦੇ ਮੂੰਹ ਉਤੇ ਮਜ਼ਲ (ਮੰਜੂਰਸ਼ੁਦਾ ਜਾਲੀ ਜਾਂ ਛਿੱਕਲੀ) ਲਗਾਉਣੀ ਜ਼ਰੂਰੀ ਕੀਤੀ ਗਈ ਹੈ ਤਾਂ ਕਿ ਜਨਵਰ ਕਿਸੀ ਨੂੰ ਵੱਢ ਨਾ ਸਕੇ। ਟ੍ਰੇਨ ਦੇ ਵਿਚ ਕੁਤਿਆਂ ਦੇ ਜੰਗਲੇ ਆਦਿ ਨੂੰ ਵੀ ਲਿਜਾਇਆ ਜਾ ਸਕੇਗਾ। ਇਸਦਾ ਆਕਾਰ ਐਨਾ ਛੋਟਾ ਹੋਣਾ ਚਾਹੀਦਾ ਹੈ ਕਿ ਉਹ ਜਾਂ ਤਾਂ ਸੀਟ ਥੱਲੇ ਆ ਜਾਵੇ ਤਾਂ ਪੱਟਾਂ ਉਤੇ ਰੱਖਿਆ ਜਾ ਸਕੇ। ਜੇਕਰ ਇਹ ਜਾਨਵਰ ਉਥੇ ਕਿਸੀ ਤਰ੍ਹਾਂ ਦਾ ਗੰਦ ਪਾਉਂਦੇ ਹਨ ਤਾਂ ਜਾਨਵਰ ਦੇ ਮਾਲਕ ਨੂੰ ਤੁਰੰਤ ਉਹ ਸਾਫ ਕਰਨਾ ਪਵੇਗਾ। ਸੋ ਹੁਣ ਕੁੱਤਿਆਂ ਦੇ ਲਈ ਵੀ ਮੈਟਰੋ ਟ੍ਰੇਨਾਂ ਸਵਾਗਤ ਕਰਨਗੀਆਂ।


Share