ਚੀਨ ‘ਚ ਹੁਣ ‘ਬਿਊਬੋਨਿਕ ਪਲੇਗ’ ਦਾ ਖਤਰਾ

672
Share

ਬੀਜਿੰਗ, 6 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਇਕ ਹੋਰ ਬੁਰੀ ਖਬਰ ਹੈ। ਹੁਣ ਇਕ ਵਾਰ ਫਿਰ ਚੀਨ ਤੋਂ ਇਕ ਖਤਰਨਾਕ ਅਤੇ ਜਾਨਲੇਵਾ ਬੀਮਾਰੀ ਫੈਲਣ ਦਾ ਖਤਰਾ ਹੈ। ਇਸ ਬੀਮਾਰੀ ਨੇ ਪਹਿਲਾਂ ਵੀ ਪੂਰੀ ਦੁਨੀਆ ਵਿਚ ਲੱਖਾਂ ਲੋਕਾਂ ਦੀ ਜਾਨ ਲਈ ਹੈ। ਇਸ ਜਾਨਲੇਵਾ ਬੀਮਾਰੀ ਦਾ ਦੁਨੀਆ ਵਿਚ ਤਿੰਨ ਵਾਰ ਹਮਲਾ ਹੋ ਚੁੱਕਾ ਹੈ। ਪਹਿਲੀ ਵਾਰ ਇਸ ਨੇ 5 ਕਰੋੜ, ਦੂਜੀ ਵਾਰ ਪੂਰੀ ਯੂਰੋਪ ਦੀ ਇਕ ਤਿਹਾਈ ਆਬਾਦੀ ਅਤੇ ਤੀਜੀ ਵਾਰ 80 ਹਜ਼ਾਰ ਲੋਕਾਂ ਦੀ ਜਾਨ ਲਈ ਸੀ। ਹੁਣ ਇਕ ਵਾਰ ਫਿਰ ਇਹ ਬੀਮਾਰੀ ਚੀਨ ਵਿਚ ਪੈਦਾ ਹੋ ਰਹੀ ਹੈ। ਇਸ ਨੂੰ ‘ਬਲੈਕ ਡੈੱਥ’ ਜਾਂ ਕਾਲੀ ਮੌਤ ਵੀ ਕਹਿੰਦੇ ਹਨ।

ਇਸ ਬੀਮਾਰੀ ਦਾ ਨਾਮ ਬਿਊਬੋਨਿਕ ਪਲੇਗ ਹੈ। ਉੱਤਰੀ ਚੀਨ ਦੇ ਇਕ ਹਸਪਤਾਲ ਵਿਚ ਬਿਊਬੋਨਿਕ ਪਲੇਗ ਦਾ ਮਾਮਲਾ ਆਉਣ ਦੇ ਬਾਅਦ ਇੱਥੇ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਚੀਨ ਦੇ ਅੰਦਰੂਨੀ ਮੰਗੋਲੀਆਈ ਆਟੋਮੋਨਜ਼ ਖੇਤਰ, ਬਯਨੁੰਰ ਵਿਚ ਪਲੇਗ ਦੀ ਰੋਕਥਾਮ ਅਤੇ ਕੰਟਰੋਲ ਲਈ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਿਊਬੋਨਿਕ ਪਲੇਗ ਦਾ ਇਹ ਮਾਮਲਾ ਬਯਨੁੰਰ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਸਾਹਮਣੇ ਆਇਆ। ਸਥਾਨਕ ਸਿਹਤ ਵਿਭਾਗ ਨੇ ਇਹ ਚੇਤਾਵਨੀ 2020 ਦੇ ਅਖੀਰ ਤੱਕ ਦੇ ਲਈ ਜਾਰੀ ਕੀਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਇਹ ਬੀਮਾਰੀ ਜੰਗਲੀ ਚੂਹਿਆਂ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਨਾਲ ਹੁੰਦੀ ਹੈ।

ਬਿਊਬੋਨਿਕ ਪਲੇਗ ਸਭ ਤੋਂ ਪਹਿਲਾਂ ਜੰਗਲੀ ਚੂਹਿਆਂ ਨੂੰ ਹੁੰਦਾ ਹੈ। ਚੂਹਿਆਂ ਦੇ ਮਰਨ ਦੇ ਬਾਅਦ ਇਸ ਪਲੇਗ ਦਾ ਬੈਕਟੀਰੀਆ ਪਿੱਸੂਆਂ ਜ਼ਰੀਏ ਮਨੁੱਖੀ ਸਰੀਰ ਵਿਚ ਦਾਖਲ ਹੋ ਜਾਂਦਾ ਹੈ। ਇਸ ਦੇ ਬਾਅਦ ਜਦੋਂ ਪਿੱਸੂ ਇਨਸਾਨਾਂ ਨੂੰ ਕੱਟਦਾ ਹੈ ਇਹ ਛੂਤਕਾਰੀ ਤਰਲ ਇਨਸਾਨਾਂ ਦੇ ਖੂਨ ਵਿਚ ਛੱਡ ਦਿੰਦਾ ਹੈ। ਫਿਰ ਇਸ ਦੇ ਬਾਅਦ ਇਨਸਾਨ ਬੀਮਾਰ ਹੋਣ ਲੱਗਦਾ ਹੈ। ਚੂਹਿਆਂ ਦਾ ਮਰਨਾ ਸ਼ੁਰੂ ਹੋਣ ਦੇ ਦੋ-ਤਿੰਨ ਹਫਤਿਆਂ ਬਾਅਦ ਮਨੁੱਖ ਵਿਚ ਪਲੇਗ ਫੈਲਦਾ ਹੈ।


Share