ਚੀਨ ‘ਚ ਆਏ ਭਿਆਨਕ ਹੜ੍ਹ ਵਿਚ ਔਰਤ ਨੇ ਬੱਚੇ ਨੂੰ ਟਾਇਰ ‘ਤੇ ਦਿੱਤਾ ਜਨਮ

710
Share

ਪੇਇਚਿੰਗ, 4 ਜੁਲਾਈ (ਪੰਜਾਬ ਮੇਲ)- ਚੀਨ ਵਿਚ ਭਿਆਨਕ ਹੜ੍ਹ ਆਇਆ ਹੈ, ਜਿਸ ਕਾਰਨ ਹਰ ਪਾਸੇ ਪਾਣੀ ਭਰ ਗਿਆ ਹੈ ਪਰ ਇਸ ਹੜ੍ਹ ਵਿਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਦੋ ਮੀਟਰ ਡੂੰਘੇ ਹੜ੍ਹ ਦੇ ਪਾਣੀ ਵਿਚ ਵਹਿੰਦੇ ਇਕ ਟਾਇਰ ‘ਤੇ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਮਾਂ ਤੇ ਬੱਚਾ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਦੱਖਣੀ-ਪੱਛਮੀ ਯੁੰਨਾਨ ਸੂਬੇ ਦੀ ਹੈ।

ਚੀਨੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਹੜ੍ਹ ਕਾਰਨ ਐਂਬੂਲੈਂਸ ਦਾ ਆਉਣਾ ਮੁਸ਼ਕਲ ਸੀ। ਇਸ ਲਈ ਲੋਕਾਂ ਨੇ ਔਰਤ ਤੇ ਉਸ ਦੇ ਹੋਣ ਵਾਲੇ ਬੱਚੇ ਨੂੰ ਪਾਣੀ ਤੋਂ ਬਚਾਉਣ ਲਈ ਟਾਇਰ ਉੱਤੇ ਲੰਮੀ ਪਾ ਦਿੱਤਾ। ਇਸ ਦੌਰਾਨ ਉਸ ਨੂੰ ਜਣੇਪੇ ਦੀਆਂ ਦਰਦਾਂ ਛਿੜ ਗਈਆਂ ਤੇ ਉਸ ਨੇ ਇਸ ਦੌਰਾਨ ਬੱਚੇ ਨੂੰ ਜਨਮ ਦਿੱਤਾ। ਲੋਕ ਉਸ ਨੂੰ ਸੁੱਕੇ ਥਾਂ ਤਕ ਲੈ ਕੇ ਗਏ ਤੇ ਇੱਥੋਂ ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਬੱਚੇ ਦਾ ਨਾਂ ਸ਼ੂਈਸ਼ੇਂਗ (ਪਾਣੀ ਵਿਚ ਜੰਮਿਆ) ਰੱਖਿਆ ਗਿਆ ਹੈ। ਯੁੰਨਾਨ ਦੇ ਲੋਕਾਂ ਦੀ ਕੋਸ਼ਿਸ਼ ਦੀ ਹਰ ਪਾਸੇ ਸਿਫਤ ਹੋ ਰਹੀ ਹੈ। ਹਾਲਾਂਕਿ ਕਈ ਲੋਕ ਚੀਨ ਦੇ ਪ੍ਰੂਬੰਧਾਂ ‘ਤੇ ਪ੍ਰਸ਼ਨ ਚੁੱਕ ਰਹੇ ਹਨ। ਲੋਕਾਂ ਨੇ ਕਿਹਾ ਭਾਰਤੀ ਫੌਜ ਅਜਿਹੀ ਸਥਿਤੀ ਵਿਚ ਸਭ ਤੋਂ ਪਹਿਲਾਂ ਪੁੱਜਦੀ ਹੈ ਪਰ ਚੀਨ ਵਿਚ ਅਜਿਹਾ ਕੁੱਝ ਨਹੀਂ ਦੇਖਣ ਨੂੰ ਮਿਲਿਆ।


Share