ਗਰਮੀ ਵਧਣ ਦੇ ਨਾਲ ਹੀ ਕੈਲੀਫੋਰਨੀਆ ਦੇ ਜੰਗਲ ਵਿਚ ਫੈਲਣ ਲੱਗੀ ਅੱਗ

721
Share

ਪਿਛਲੇ 24 ਘੰਟੇ ਵਿਚ ਕਰੀਬ 8 ਹਜ਼ਾਰ ਏਕੜ ਜੰਗਲ ਤਬਾਹ

ਸੈਨ ਡਿਆਗੋ, 12 ਜੂਨ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਵਿਚ ਗਰਮੀ ਵਧਣ ਦੇ ਨਾਲ ਜੰਗਲ ਵਿਚ ਅੱਗ ਫੈਲਣ ਲੱਗੀ ਹੈ। ਦੱਖਣੀ ਕੈਲੀਫੋਰਨੀਆ ਦੇ ਕੈਪ ਪੇਂਡਲਟਨ ਵਿਚ ਪਿਛਲੇ 24 ਘੰਟੇ ਵਿਚ ਕਰੀਬ 8 ਹਜ਼ਾਰ ਏਕੜ ਜੰਗਲ ਤਬਾਹ ਹੋ ਗਿਆ। ਲਾਸ ਏਂਜਲਸ ਦੇ ਅਲੱਗ ਅਲੱਗ ਇਲਾਕਿਆਂ ਵਿਚ 1200 ਏਕੜ ਵਿਚ ਅੱਗ ਨਾਲ ਕਾਫੀ ਨੁਕਸਾਨ ਹੋਇਆ ਹੈ। ਲਾਸ ਏਂਜਲਸ ਦੇ ਵੇਂਚੁਰਾ ਕਾਊਂਟੀ ਵਿਚ ਤਿੰਨ ਅੱਗ ਦੀ ਘਟਨਾਵਾਂ ਵਿਚ 200 ਏਕੜ ਜੰਗਲ ਤਬਾਹ ਹੋ ਗਿਆ।

ਲੇਕ ਪਿਰੂ ਇਲਾਕੇ ਤੋਂ 2100 ਲੋਕਾਂ ਨੂੰ ਸੁਰੱਖਿਅਤ ਜਗ੍ਹਾ ਭੇਜਿਆ ਗਿਆ ਹੈ। 125 ਤੋਂ ਜ਼ਿਆਦਾ ਕਰਮਚਾਰੀ  ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਪਿਛਲੇ ਸਾਲ ਅਕਤੂਬਰ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਦੇ ਚਲਦਿਆਂ ਕਰੀਬ 1 ਲੱਖ ਲੋਕਾਂ ਨੂੰ ਘਰ ਛੱਡਣੇ ਪਏ ਸੀ, 25 ਹਜ਼ਾਰ ਤੋਂ ਜ਼ਿਆਦਾ ਘਰ ਰਾਖ ਵਿਚ ਬਦਲ ਗਏ ਸੀ।


Share