ਖਰੜ ਦੇ ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਵਿਚ ਲੱਗੀ ਭਾਰੀ ਅੱਗ

473
Share

ਪੰਜ ਸਾਲਾ ਬੱਚੇ ਦੀ ਮੌਤ, ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਐਕਸ਼ ਗ੍ਰੇਸ਼ੀਆ ਦਾ ਐਲਾਨ
ਖਰੜ/ਚੰਡੀਗੜ੍ਹ, 16 ਜੂਨ (ਪੰਜਾਬ ਮੇਲ)- ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਅੱਜ ਭਾਰੀ ਅੱਗ ਲੱਗ ਗਈ। ਦੁਪਹਿਰ ਤਕਰੀਬਨ 3:30 ਵਜੇ ਲੱਗੀ ਅੱਗ ਕਾਰਨ ਕਰੀਬ 35-40 ਝੁੱਗੀਆਂ ਤਬਾਹ ਹੋ ਗਈਆਂ।
ਇਹ ਪ੍ਰਗਟਾਵਾ ਕਰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਆਦਿੱਤਆ ਨਾਮ ਦਾ ਇੱਕ ਬੱਚਾ ਜਿਸਦੀ ਉਮਰ 4-5 ਸਾਲ ਦੇ ਕਰੀਬ ਹੈ, 100 ਫੀਸਦੀ ਝੁਲਸ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਹੋਰ ਮਹਿਲਾ ਨੂੰ ਵੀ ਸੱਟਾਂ ਲੱਗੀਆਂ। ਸਿਵਲ ਅਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਅੱਗ ਬੁਝਾਉਣ ਲਈ ਦੋ ਫਾਇਰ ਟੈਂਡਰ ਲਗਾਏ ਗਏ।
ਇਸੇ ਦੌਰਾਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਵਿਚ ਮਿ੍ਰਤਕ ਬੱਚੇ ਦੇ ਪਰਿਵਾਰ ਨੂੰ ਰਾਹਤ ਦਿੰਦਿਆਂ 2 ਲੱਖ ਰੁਪਏ ਐਕਸ਼ ਗ੍ਰੇਸ਼ੀਆ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਪੀੜਤਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ।
ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਘਟਨਾ ਤੋਂ ਪ੍ਰਭਾਵਿਤ 45 ਪਰਿਵਾਰਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤਾ। ਉਨ੍ਹਾਂ ਲਈ ਖਾਣੇ ਅਤੇ ਰਹਿਣ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਅਤੇ ਹੁਣ ਸਥਿਤੀ ਕੰਟਰੋਲ ਵਿਚ ਹੈ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਢੱਲੀਆਂ ਰਿਪੋਰਟਾਂ ਅਨੁਸਾਰ ਗੈਲ ਚੁੱਲੇ ਨਾਲ ਇਕ ਚੌਂਪੜੀ ਦੇ ਅੰਦਰ ਅੱਗ ਲੱਗੀ ਸੀ।


Share