ਕ੍ਰਾਈਸਟਚਰਚ ਹਮਲੇ ਦੇ ਦੋਸ਼ੀ ਨੇ ਸਜਾ ਵਾਲੇ ਦਿਨ ਆਪਣੀ ਵਕਾਲਤ ਆਪ ਕਰਨ ਨੂੰ ਦਿੱਤੀ ਪਹਿਲ-ਵਕੀਲ ਹੋਏ ਬਾਹਰ

620
ਕ੍ਰਾਈਸਟਚਰਚ ਹਮਲੇ ਦਾ ਦੋਸ਼ੀ ਵੀਡੀਓ ਕਾਨਫਰੰਸ ਦੌਰਾਨ। 
Share

ਔਕਲੈਂਡ, 13 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕ੍ਰਾਈਸਟਚਰਚ ਹਮਲੇ ਦੇ ਦੋਸ਼ੀ ਨੂੰ 24 ਅਗਸਤ ਨੂੰ ਸਖਤ ਸਜਾ ਸੁਣਾਈ ਜਾਣੀ ਹੈ, ਇਸ ਦਿਨ ਜਿੱਥੇ ਪੀੜਤ ਪਰਿਵਾਰਾਂ ਨੇ ਆਪਣੇ ਦੁੱਖ ਭਰੇ ਪੱਤਰ ਪੜ੍ਹਨੇ ਹਨ ਉਥੇ ਵਕੀਲਾਂ ਦੀ ਵੀ ਖਾਸ ਅਹਿਮੀਅਤ ਰਹਿਣੀ ਸੀ। ਪਰ ਇਸ ਹਮਲੇ ਦੇ ਦੋਸ਼ੀ ਨੇ ਅੱਜ ਇਹ ਕਹਿ ਕੇ ਮਾਣਯੋਗ ਅਦਾਲਤ ਨੂੰ ਹੋਰ ਚੱਕਰਾਂ ਵਿਚ ਪਾ ਦਿੱਤਾ ਕਿ ਸਜਾ ਵਾਲੇ ਦਿਨ ਉਹ ਆਪਣੀ ਪੈਰਵਾਈ ਖੁਦ ਕਰੇਗਾ। ਉਸਦੇ ਵਕੀਲਾਂ ਨੇ ਆਪਣੀ ਅਰਜ਼ੀ ਵਾਪਸੀ ਲੈ ਲਈ ਹੈ। ਇਸ ਦੋਸ਼ੀ ਉਤੇ 51 ਲੋਕਾਂ ਦਾ ਕਤਲ, 40 ਲਈ ਇਰਾਦਾ ਕਤਲ ਅਤੇ ਇਕ ਟੈਰੋਰਿਜਮ ਸੁਪ੍ਰੈਸ਼ਨ ਐਕਟ  ਅਧੀਨ ਕੇਸ ਦਰਜ ਹੈ। ਅੱਜ ਕ੍ਰਾਈਸਟਚਰਚ ਹਾਈ ਕੋਰਟ ਵਿਖੇ ਆਡੀਓ-ਵੀਡੀਓ ਲਿੰਕ ਰਾਹੀਂ ਇਸ ਦੋਸ਼ੀ ਦੀ ਪੇਸ਼ੀ ਕੀਤੀ ਗਈ ਤੇ ਇਸ ਦੋਸ਼ੀ ਨੇ ਆਪਣੇ ਆਪ ਨੂੰ ਸਜਾ ਵਾਲੇ ਦਿਨ ਖੁਦ ਆਪਣੀ ਪੈਰਵਾਈ ਕਰਨ ਦਾ ਹੱਕ ਪ੍ਰਾਪਤ ਕਰ ਲਿਆ। ਮਾਣਯੋਗ ਜੱਜ ਨੇ ਫਿਰ ਵੀ ਇਕ ਵਕੀਲ ਨੂੰ ਲੋੜ ਪੈਣ ਲਈ ਰੱਖ ਲਿਆ ਹੈ। ਦੋਸ਼ੀ ਦੇ ਖੁਦ ਪੈਰਵਾਈ ਕਰਨ ਦੇ ਨਾਲ ਮਾਣਯੋਗ ਅਦਾਲਤ ਦੇ ਵਿਚ ਕਈ ਤਰਾਂ ਦੇ ਸੁਰੱਖਿਆ ਪ੍ਰਬੰਧ ਕਰਨੇ ਪੈ ਸਕਦੇ ਹਨ। ਦੋਸ਼ੀ ਕੁਝ ਵੀ ਬੋਲ ਸਕਦਾ ਹੈ। ਮੀਡੀਆ ਦੇ ਲੋਕ ਉਥੇ ਹੋਣਗੇ। ਪੀੜਤ ਪਰਿਵਾਰਾਂ ਦੇ ਲੋਕ ਦੂਰ ਦੁਰੇਡੇ ਵੀਡੀਓ ਲਿੰਕ ਰਾਹੀਂ ਇਹ ਸਭ ਵੇਖ ਰਹੇ ਹੋਣਗੇ।


Share