ਕੋਰੋਨਾਵਾਇਰਸ ਮੁਕਤ ਹੋਇਆ ਵੁਹਾਨ!

750
Share

ਵੀਰਵਾਰ ਨੂੰ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ ਵੀ 3 ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ 297 ਹੋ ਗਈ ਹੈ। ਇਹ ਸਾਰੇ ਮੈਡੀਕਲ ਨਿਗਰਾਨੀ ਵਿਚ ਹਨ। ਦੇਸ਼ ਵਿਚ ਵੀਰਵਾਰ ਤੱਕ ਕੁੱਲ ਪੀੜਤਾਂ ਦੀ ਗਿਣਤੀ 83,207 ਹੈ ਜਿਹਨਾਂ ਵਿਚੋਂ 66 ਮਰੀਜ਼ਾਂ ਦਾ ਇਲਾਜ ਜਾਰੀ ਹੈ ਅਤੇ 78,327 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਉੱਥੇ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਰਕਾਰੀ ਪੀਪਲਜ਼ ਡੇਲੀ ਦੀ ਖਬਰ ਦੇ ਮੁਤਾਬਕ ਸ਼ੁੱਕਰਵਾਰ ਨੂੰ ਵੁਹਾਨ ਵਿਚ ਪੀੜਤ ਆਖਰੀ 3 ਲੋਕ ਵੀ ਸਿਹਤਮੰਦ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਭਾਵੇਂਕਿ ਵੁਹਾਨ ਵਿਚ ਬੁੱਧਵਾਰ ਨੂੰ ਆਏ ਅੰਕੜਿਆਂ ਦੇ ਮੁਤਾਬਕ ਹੁਣ ਵੀ 245 ਲੋਕ ਹਨ ਜੋ ਪੀੜਤ ਤਾਂ ਹਨ ਪਰ ਉਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ।


Share