ਕੋਰੋਨਾਵਾਇਰਸ; ਟਰੰਪ ਐਲਾਨ ਸਕਦੇ ਨੇ ਰਾਸ਼ਟਰੀ ਐਮਰਜੰਸੀ

695
Share

ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਵਧਦੇ ਖਤਰੇ ਤੋਂ ਅਮਰੀਕਾ ਵਰਗਾ ਸ਼ਕਤੀਸ਼ਾਲੀ ਮੁਲਕ ਵੀ ਬਚ ਨਹੀਂ ਸਕਿਆ। ਇਕ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਵਾਲੇ ਬ੍ਰਾਜ਼ੀਲੀਅਨ ਅਧਿਕਾਰੀ ਕੋਰੋਨਾਵਾਇਰਸ ਨਾਲ ਪੀਡ਼ਤ ਪਾਇਆ ਗਿਆ ਹੈ। ਅਮਰੀਕੀ ਅਤੇ ਦੁਨੀਆ ਵਿਚ ਕੋਰੋਨਾਵਾਇਰਸ ਦੇ ਵਧਦੇ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਭਾਰਤੀ ਸਮੇਂ ਮੁਤਾਬਕ ਇਹ ਰਾਤ 12 ਵਜੇ ਤੋਂ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਪ੍ਰੈਸ ਕਾਨਫਰੰਸ ਵਿਚ ਟਰੰਪ ਰਾਸ਼ਟਰੀ ਐਮਰਜੰਸੀ ਐਲਾਨ ਕਰ ਸਕਦੇ ਹਨ।
ਉਥੇ ਹੀ ਦਵਾਈ ਬਣਾਉਣ ਵਾਲੀ ਸਵਿਸ ਕੰਪਨੀ ਰਾਸ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਉਸ ਦੀ ਨਵੀਂ ਅਤੇ ਤੇਜ਼ ਜਾਂਚ ਪ੍ਰਣਾਲੀ ਨੂੰ ਅਮਰੀਕੀ ਨਿਯਾਮਕਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ ਦੇ ਬਿਆਨ ਮੁਤਾਬਕ ਅਮਰੀਕੀ ਖਾਦ ਅਤੇ ਦਵਾਈ ਪ੍ਰਸ਼ਾਸਨ ਨੇ ਗਲੋਬਲ ਮਹਾਮਾਰੀ ਕੋਵਿਡ-19 ਦੇ ਵਾਇਰਸ ਦੀ ਜਾਂਚ ਲਈ ਸਾਰਸ-ਕੋਵ-2 ਟੈਸਟ ਨੂੰ ਬਜ਼ਾਰ ਵਿਚ ਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਵਿਚ ਕੋਰੋਨਾਵਾਇਰਸ ਦੇ 1700 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 41 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share