ਕੋਰੋਨਾ ਵੈਕਸੀਨ ‘ਤੇ ਚੀਨੀ ਕੰਪਨੀ ਨੇ ਦਿੱਤੀ ਚੰਗੀ ਖ਼ਬਰ

770
Share

ਬੀਜਿੰਗ, 15 ਜੂਨ (ਪੰਜਾਬ ਮੇਲ)- ਦੁਨੀਆ ਭਰ ਵਿੱਚ ਕੋਰੋਨਾ ਨਾਲ ਮਚੇ ਕੋਹਰਾਮ ਵਿਚਕਾਰ ਜਿਸ ਚੀਜ਼ ਦੀ ਸਭ ਤੋਂ ਉਡੀਕ ਸੀ, ਉਹ ਇਸ ਵਾਇਰਸ ਤੋਂ ਬਚਾਉਣ ਵਾਲਾ ਟੀਕਾ ਹੈ। ਇਸ ਵਿਚਕਾਰ ਟੀਕਾ ਬਣਾਉਣ ਵਾਲੀ ਚੀਨੀ ਕੰਪਨੀ ‘ਸਿਨੋਵੈਕ ਬਾਇਓਟੈਕ’ ਨੇ ਚੰਗੀ ਖ਼ਬਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਕੋਵਿਡ-19 ਦੇ ਉਸ ਦੇ ਟੀਕੇ ‘ਕੋਰੋਨਾਵੈਕ’ ਲਈ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨੀਕਲ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਸਕਾਰਾਤਮਕ ਆਏ ਹਨ।

ਬੀਜਿੰਗ ਸਥਿਤ ਇਸ ਕੰਪਨੀ ਨੇ ਇੱਕ ਬਿਆਨ ਵਿੱਚ ਇਸ ਟੀਕੇ ਲਈ ਪੜਾਅ ਇੱਕ ਅਤੇ ਦੋ ਦੇ ਕਲੀਨੀਕਲ ਪ੍ਰੀਖਣ ਦੇ ਸਕਾਰਾਤਮਕ ਸ਼ੁਰੂਆਤੀ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾ ਸਕਦਾ ਹੈ। ਇਸ ਟੀਕੇ ਦੇ ਨਤੀਜਿਆਂ ਲਈ 18 ਤੋਂ 59 ਸਾਲ ਉਮਰ ਵਰਗ ਦੇ ਕੁੱਲ 743 ਸਿਹਤਮੰਦ ਸਵੈਸੇਵਕਾਂ ਨੇ ਆਪਣਾ ਨਾਮ ਨਾਮਜ਼ਦ ਕਰਵਾਇਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ•ਾਂ ਵਿੱਚੋਂ 143 ਲੋਕ ਪਹਿਲੇ ਪੜਾਅ ਅਤੇ 600 ਲੋਕ ਦੂਜੇ ਪੜਾਅ ਵਿੱਚ ਸ਼ਾਮਲ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਣ ਵਿੱਚ ਸ਼ਾਰਮਲ ਲੋਕਾਂ ਨੂੰ ਦੋ ਟੀਕੇ ਲਾਏ ਗਏ ਅਤੇ 14 ਦਿਨ ਤੱਕ ਉਨ•ਾਂ ਵਿੱਚ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਦਿਖਾਈ ਦਿੱਤੇ। ਕੰਪਨੀ ਨੂੰ ਉਮੀਦ ਹੈ ਕਿ ਜਲਦ ਹੀ ਪੜਾਅ ਦੋ ਕਲੀਨੀਕਲ ਅਧਿਐਨ ਰਿਪੋਰਟ ਅਤੇ ਪੜਾਅ ਤਿੰਨ ਕਲੀਨੀਕਲ ਅਧਿਐਨ ਪ੍ਰੋਟੋਕਾਲ ਚੀਨ ਦੇ ਕੌਮੀ ਮੈਡੀਕਲ ਉਤਪਾਦ ਪ੍ਰਸ਼ਾਸਨ (ਐਮਐਮਪੀਏ) ਨੂੰ ਸੌਂਪਿਆ ਜਾਵੇਗਾ।
ਸਿਨੋਵੈਕ ਦੇ ਪ੍ਰਧਾਨ ਅਤੇ ਸੀਈਓ ਵੇਈਦੋਂਗ ਇਨ ਨੇ ਕਿਹਾ ਕਿ ਪੜਾਅ ਇੱਕ ਅਤੇ ਪੜਾਅ ਦੋ ਦੇ ਅਧਿਐਨ ਤੋਂ ਪਤਾ ਲਗਦਾ ਹੈਕਿ ਕੋਰੋਨਾਵੈਕ ਸੁਰੱਖਿਅਤ ਹੈ ਅਤੇ ਇਹ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾ ਸਕਦਾ ਹੈ। ਵੇਈਦੋਂਗ ਨੇ ਕਿਹਾ ਕਿ ਪੜਾਅ ਇੱਕ ਅਤੇ ਪੜਾਅ ਦੋ ਕਲੀਨੀਕਲ ਅਧਿਐਨਾਂ ਦਾ ਪੂਰਾ ਹੋਣਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਨੂੰ ਉਨ•ਾਂ ਨੇ ਕੋਵਿਡ-19 ਵਿਰੁੱਧ ਲੜਾਈ ਵਿੱਚ ਹਾਸਲ ਕੀਤਾ ਹੈ।


Share