ਕੋਰੋਨਾ ਵੈਕਸੀਨ : 2020 ‘ਚ 20 ਕਰੋੜ ਡੋਜ਼ ਬਣਾਵੇਗਾ ਰੂਸ

689
Share

ਮਾਸਕੋ, 16 ਜੁਲਾਈ (ਪੰਜਾਬ ਮੇਲ)- ਇਸ ਸਾਲ ਦੇ ਆਖਿਰ ਤੱਕ ਰੂਸ ਆਪਣੀ ਐਕਸਪੈਰੀਮੈਂਟਲ ਕੋਰੋਨਾਵਾਇਰਸ ਵੈਕਸੀਨ ਦੀਆਂ 3 ਕਰੋੜ ਡੋਜ਼ ਦੇਸ਼ ਵਿਚ ਬਣਾਉਣ ਦੀ ਤਿਆਰੀ ਵਿਚ ਹੈ। ਇਹੀਂ ਨਹੀਂ ਮਾਸਕੋ ਦਾ ਇਰਾਦਾ ਵਿਦੇਸ਼ ਵਿਚ ਇਸ ਵੈਕਸੀਨ ਦੀਆਂ 17 ਕਰੋੜ ਡੋਜ਼ ਬਣਾਉਣ ਦਾ ਹੈ। ਰਸ਼ੀਆ ਡਾਇਰੈਕਟ ਇੰਵੈਸਟਮੈਂਟ ਫੰਡ ਦੇ ਹੈੱਡ ਕਿਰਿਲ ਦਿਮੀਤ੍ਰੀਵ ਨੇ ਦੱਸਿਆ ਹੈ ਕਿ ਇਸ ਹਫਤੇ ਇਕ ਮਹੀਨੇ ਤੱਕ 38 ਲੋਕਾਂ ‘ਤੇ ਚੱਲਿਆ ਪਹਿਲਾਂ ਟ੍ਰਾਇਲ ਵੀ ਪੂਰਾ ਹੋ ਗਿਆ ਹੈ। ਰਿਸਰਚਸ ਨੇ ਪਾਇਆ ਹੈ ਕਿ ਇਹ ਇਸਤੇਮਾਲ ਲਈ ਸੁਰੱਖਿਅਤ ਹੈ ਅਤੇ ਪ੍ਰਤੀਰੋਧਕ ਸਮਰੱਥਾ ਵੀ ਵਿਕਸਤ ਕਰ ਰਹੀ ਹੈ। ਹਾਲਾਂਕਿ, ਇਹ ਪ੍ਰਤੀਕਿਰਿਆ ਕਿੰਨੀ ਮਜ਼ਬੂਤ ਹੈ, ਇਸ ਨੂੰ ਲੈ ਕੇ ਸ਼ੰਕਾ ਹੈ। ਅਗਲੇ ਮਹੀਨੇ ਇਸ ਨੂੰ ਰੂਸ ਅਤੇ ਸਤੰਬਰ ਵਿਚ ਦੂਜੇ ਦੇਸ਼ਾਂ ਵਿਚ ਅਪਰੂਵਲ ਮਿਲਣ ਦੇ ਨਾਲ ਹੀ ਉਤਪਾਦਨ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਮੀਡਲ ਈਸਟ ਵਿਚ ਹੋਵੇਗਾ ਤੀਜ਼ੇ ਫੇਜ਼ ਦਾ ਟ੍ਰਾਇਲ
ਦਿਮੀਤ੍ਰੀਵ ਨੇ ਦੱਸਿਆ ਕਿ ਅਗਸਤ ਵਿਚ ਹਜ਼ਾਰਾਂ ਲੋਕਾਂ ਦੇ ਉਪਰ ਤੀਜੇ ਪੜਾਅ ਦਾ ਟ੍ਰਾਇਲ ਹੋਣਾ ਹੈ। ਇਸ ਤੋਂ ਪਹਿਲਾਂ 3 ਅਗਸਤ ਤੱਕ 100 ਲੋਕਾਂ ‘ਤੇ ਟ੍ਰਾਇਲ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਨਤੀਜਿਆਂ ਦੇ ਆਧਾਰ ‘ਤੇ ਸਾਨੂੰ ਭਰੋਸਾ ਹੈ ਕਿ ਇਸ ਨੂੰ ਰੂਸ ਵਿਚ ਅਗਸਤ ਤੱਕ ਅਪਰੂਵ ਕਰ ਦਿੱਤਾ ਜਾਵੇਗਾ ਅਤੇ ਕੁਝ ਹੋਰ ਦੇਸ਼ਾਂ ਵਿਚ ਸਤੰਬਰ ਵਿਚ ਜਿਸ ਨਾਲ ਪੂਰੀ ਦੁਨੀਆ ਵਿਚ ਅਪਰੂਵ ਹੋਣ ਵਾਲੀ ਪਹਿਲੀ ਵੈਕਸੀਨ ਬਣ ਜਾਵੇਗੀ। ਉਨ੍ਹਾਂ ਦਾ ਆਖਣਾ ਹੈ ਕਿ ਤੀਜੇ ਪੜਾਅ ਦਾ ਟ੍ਰਾਇਲ ਰੂਸ ਤੋਂ ਇਲਾਵਾ ਮੀਡਲ ਈਸਟ ਦੇ 2 ਦੇਸ਼ਾਂ ਵਿਚ ਕੀਤਾ ਜਾਵੇਗਾ। ਇਸ ਦੇ ਲਈ ਰੂਸ ਸਾਊਦੀ ਅਰਬ ਨਾਲ ਗੱਲ ਕਰ ਰਿਹਾ ਹੈ। ਸਾਊਦੀ ਨਾਲ ਇਸ ਦੇ ਉਤਪਾਦਨ ਵਿਚ ਸਾਥ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ।


Share