ਕੋਰੋਨਾ ਵਾਇਰਸ : ਮਹਾਰਾਸ਼ਟਰ ‘ਚ 227 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ

699
Share

ਮੁੰਬਈ, 1 ਮਈ (ਪੰਜਾਬ ਮੇਲ)- ਮਹਾਰਾਸ਼ਟਰ ‘ਚ 30 ਅਧਿਕਾਰੀਆਂ ਸਮੇਤ  227 ਪੁਲਸ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚ 66 ਪੁਲਸ ਕਰਮਚਾਰੀ ਵੀਰਵਾਰ ਤੋਂ ਸ਼ੁੱਕਰਵਾਰ ਦੇ ਵਿਚ ਪਾਜ਼ੀਟਿਵ ਕੇਸ ਪਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਪਾਜ਼ੀਟਿਵ ਪੁਲਸ ਕਰਮਚਾਰੀਆਂ ‘ਚ ਨਾਸਿਕ ਜ਼ਿਲ੍ਹੇ ‘ਚ ਜ਼ਿਆਦਾ ਹਾਟਸਪਾਟ ਸਥਾਨ ਦੇ ਤੌਰ ‘ਤੇ ਚਿੰਨ ਮਾਲੇਗਾਂਓ ‘ਚ ਸੁਰੱਖਿਆ ਦੇ ਲਈ ਤਾਇਨਾਤ ਰਿਜ਼ਰਵ ਪੁਲਸ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ 227 ਪੀੜਤ ਪੁਲਸ ਕਰਮਚਾਰੀਆਂ ‘ਚ 22 ਕਾਂਸਟੇਬਲ ਤੇ 8 ਪੁਲਸ ਅਧਿਕਾਰੀ ਪੀੜਤ ਮੁਕਤ ਹੋ ਚੁੱਕੇ ਹਨ ਜਦਕਿ 172 ਕਾਂਸਟੇਬਲ ਤੇ 22 ਅਧਿਕਾਰੀਆਂ ਦਾ ਵੱਖਰੇ-ਵੱਖਰੇ ਹਸਪਤਾਲਾਂ ‘ਚ ਇਲਾਜ਼ ਚੱਲ ਰਿਹਾ ਹੈ। ਤਿੰਨ ਪੁਲਸ ਅਧਿਕਾਰੀਆਂ ਦੀ ਮੌਤ ਹੋਈ ਹੈ। ਇਸ ਸਾਰੇ ਅਧਿਕਾਰੀ ਮੁੰਬਈ ਦੇ ਹਨ। ਸੂਬੇ ‘ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਸੰਖਿਆਂ ਵੱਧ ਕੇ 10 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਕਿ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਪੁਲਸ ਕਰਮਚਾਰੀ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ‘ਤੇ ਹਮਲੇ ਦੀਆਂ 167 ਘਟਨਾਵਾਂ ਸਾਹਮਣੇ ਆਈਆਂ ਹਨ ਤੇ ਇਨ੍ਹਾਂ ਮਾਮਲਿਆਂ ‘ਚ 627 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Share