ਕੋਰੋਨਾ ਵਾਇਰਸ : ਕੈਲੀਫੋਰਨੀਆ ‘ਚ ਕਰੂਜ਼ ਜਹਾਜ਼ ‘ਚ 21 ਯਾਤਰੀਆਂ ਦੀ ਹੋਈ ਪੁਸ਼ਟੀ

824
Share

ਸਾਨ ਫਰਾਂਸਿਸਕੋ, 7 ਮਾਰਚ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਹੈ ਕਿ ਕਰੂਜ਼ ਜਹਾਜ਼ ਵਿਚ ਕੋਰੋਨਾ ਵਾਇਰਸ ਦੀ ਜਾਂਚ ਵਿਚ 21 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਅਧਿਕਾਰੀਆਂ ਨੇ 350 ਯਾਤਰੀਆਂ ਦੇ ਨਾਲ ਇੱਕ ਕਰੂਜ਼ ਜਹਾਜ਼ ਨੂੰ ਕੈਲੀਫੋਰਨੀਆ ਦੇ ਤਟ ‘ਤੇ ਹੀ  ਰੋਕੀ ਰੱÎਖਿਆ ਹੈ।  ਜਪਾਨ ਦੇ ਤਟ ‘ਤੇ ਫਸੇ ਡਾਇਮੰਡ ਪ੍ਰਿੰਸਜ਼ ਕਰੂਜ਼ ਵਾਲੀ ਕੰਪਨੀ ਦਾ ਕਰੂਜ਼ ਹੈ। ਕਰੂਜ਼ ‘ਤੇ ਵਾਇਰਸ ਨੂੰ ਲੈ ਕੇ ਟੈਸਟ ਕਰਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਤਟ ‘ਤੇ ਗਰੈਂਡ ਪ੍ਰਿੰਸਜ਼ ਕਰੂਜ਼ ਨੂੰ ਕੋਰੋਨਾ ਵਾਇਰਸ ਦੇ ਕਾਰਨ ਰੋਕਿਆ ਗਿਆ ਹੈ। ਦੱਸ ਦੇਈਏ ਕਿ ਇਸ ਵਿਚ ਸਵਾਰ ਯਾਤਰੀਆਂ ਅਤੇ ਕਰੂ ਮੈਂਬਰ ਵਿਚ ਕੋਰੋਨਾ ਦੇ ਲੱਛਣ ਦੇਖੇ ਗਏ ਹਨ। ਪ੍ਰਸ਼ਾਸਨ ਸੁਚੇਤ ਹੋ ਗਿਆ ਅਤੇ ਯਾਤਰੀਆਂ ਦੀ ਜਾਂਚ ਸ਼ੁਰੂ ਹੋ ਗਈ। ਇਹ ਕਰੂਜ਼ ਹਵਾਈ ਤੋਂ ਸਾਨ ਫਰਾਂਸਿਸਕੋ ਆ ਰਿਹਾ ਸੀ। ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੂਜ਼ ‘ਤੇ ਸਵਾਰ 62 ਯਾਤਰੀਆਂ ਨੂੰ ਅਲੱਗ ਰੱਖਿਆ ਗਿਆ ਹੈ, ਜਿਨ੍ਹਾਂ ਨੇ ਮੈਕਸਿਕੋ ਦਾ ਦੌਰਾ ਕੀਤਾ ਸੀ।
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ Îਨਿਪਟਣ ਦੇ ਲਈ ਉਨ੍ਹਾ ਦਾ ਪ੍ਰਸ਼ਾਸਨ ਕੜੀ ਮਿਹਨਤ ਕਰ ਰਿਹਾ ਹੈ। ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 129 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।  ਚੀਨ ਤੋਂ ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਭਰ ਵਿਚ 3200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਹਨ।
ਟਰੰਪ ਨੇ ਟਵੀਟ ਵਿਚ ਕਿਹਾ ਕਿ ਹੁਣ ਤੱਕ ਦੁਨੀਆ ਵਿਚ ਕਰੀਬ ਇੱਕ ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਗਿਣਤੀ ਨੂੰ ਦੇਖਦੇ ਹੋਏ ਅਮਰੀਕੀ ਸਰਹੱਦਾਂ ਨੂੰ ਬੰਦ ਕਰਨ ਦੀ ਕਾਰਵਾਈ ਨਾਲ ਇਸ ਦੇ ਪ੍ਰਸਾਰ ਨੂੰ ਰੋਕਣ ਵਿਚ ਕਾਮਯਾਬੀ ਮਿਲੀ ਹੈ।


Share