ਕੋਰੋਨਾ ਵਾਇਰਸ : 14 ਕਰੋੜ 70 ਲੱਖ ਲੋਕਾਂ ਨੂੰ ਨੌਕਰੀ ਤੋਂ ਧੋਣੇ ਪਏ ਹੱਥ

793
Share

ਸਿਡਨੀ,  10 ਜੁਲਾਈ (ਪੰਜਾਬ ਮੇਲ)- ਕੋਰੋਨਾ ਵਾਇਰਸ ਨਾਲ ਹੁਣ ਤੱਕ 5 ਲੱਖ 57 ਹਜ਼ਾਰ 416 ਲੋਕ ਮਾਰੇ ਗਏ ਹਨ। ਹੁਣ ਇੱਕ ਤਾਜ਼ਾ ਖੋਜ ਰਾਹੀਂ ਖੁਲਾਸਾ ਹੋਇਆ ਹੈ ਕਿ ਕੋਰੋਨਾ ਅਤੇ ਉਸ ਨੂੰ ਫੈਲਣ ਤੋਂ ਰੋਕਣ ਵਿੱਚ ਦੁਨੀਆ ਨੂੰ ਲਗਭਗ 3.8 ਖਰਬ ਡਾਲਰ ਖਰਚ ਕਰਨਾ ਪਿਆ ਹੈ। ਇਹੀ ਨਹੀਂ, ਸਗੋਂ ਕੋਰੋਨਾ ਕਾਰਨ ਲਗਭਗ 14 ਕਰੋੜ 70 ਲੱਖ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਗਏ ਅਤੇ ਉਹ ਬੇਰੋਜ਼ਗਾਰ ਹੋ ਗਏ। ਸਿਡਨੀ ਯੂਨੀਵਰਸਿਟੀ ਦੇ ਮਾਹਰਾਂ ਨੇ ਇਹ ਵਿਸਥਾਰਤ ਅੰਕੜਾ ਜਾਰੀ ਕੀਤਾ ਹੈ।
ਖੋਜ ਵਿੱਚ ਪਤਾ ਲੱਗਾ ਕਿ ਕੋਰੋਨਾ ਨਾਲ ਸਭ ਤੋਂ ਵੱਧ ਟਰੈਵਲ ਇੰਡਸਟਰੀਜ਼ ਨੂੰ ਨੁਕਸਾਨ ਪੁੱਜਾ ਹੈ। ਇਸ ਦਾ ਕਾਰਨ ਇਹ ਰਿਹਾ ਕਿ ਕੋਰੋਨਾ ਕਾਰਨ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਦੁਨੀਆ ਭਰ ਦੇ ਦੇਸ਼ਾਂ, ਖਾਸ ਤੌਰ ‘ਤੇ ਏਸ਼ੀਆ, ਯੂਰਪ ਅਤੇ ਅਮਰੀਕਾ ਨੇ ਆਪਣੇ ਦਰਵਾਜ਼ੇ ਸੈਲਾਨੀਆਂ ਲਈ ਬੰੰਦ ਕਰ ਦਿੱਤੇ। ਅਸਲ ਵਿੱਚ ਦੁਨੀਆ ਭਰ ਵਿੱਚ ਉਡਾਣਾਂ ਦੇ ਰੱਦ ਹੋਣ ਨਾਲ ਆਰਥਿਕ ਸੰਕਟ ਪੈਦਾ ਹੋਇਆ ਅਤੇ ਇਸ ‘ਤੇ ਵਪਾਰ, ਸੈਰ-ਸਪਾਟਾ, ਊਰਜਾ ਅਤੇ ਵਿੱਤੀ ਸੈਕਟਰ ਵਿੱਚ ਵੱਡਾ ਹੜਕੰਪ ਮਚ ਗਿਆ।
ਖੋਜਕਰਤਾਵਾਂ ਦਾ ਨੇ ਕਿਹਾ ਕਿ ਕੋਰੋਨਾ ਨਾਲ ਦੁਨੀਆ ਭਰ ਵਿੱਚ ਹੋਇਆ ਨੁਕਸਾਨ ਅਜੇ ਹੋਰ ਵਧ ਸਕਦਾ ਹੈ, ਕਿਉਂਕਿ ਲੌਕਡਾਊਨ ਦੇ ਕਦਮ ਅਜੇ ਵੀ ਜਾਰੀ ਹਨ। ਹਾਲਾਂਕਿ ਜੇਕਰ ਇਸ ਨੂੰ ਜਲਦੀ ਹਟਾ ਲਿਆ ਗਿਆ ਤਾਂ ਇਸ ਦਾ ਅਰਥਚਾਰੇ ‘ਤੇ ਲੰਬੇ ਸਮੇਂ ਤੱਕ ਅਤੇ ਹੋਰ ਜ਼ਿਆਦਾ ਗੰਭੀਰ ਮਾੜਾ ਅਸਰ ਹੋਵੇਗਾ। ਹਾਲਾਂਕਿ ਕੋਰੋਨਾ ਵਾਇਰਸ ਦਾ ਇੱਕ ਸਕਾਰਾਤਮਕ ਸੰਕੇਤ ਆਇਆ ਹੈ। ਕੋਰੋਨਾ ਕਾਰਨ ਮਨੁੱਖੀ ਇਤਿਹਾਸ ਵਿੱਚ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮੀ ਆਈ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਵਿੱਚ 14 ਕਰੋੜ 70 ਲੱਖ ਲੋਕ ਬੇਰੋਜ਼ਗਾਰ ਹੋ ਗਏ ਹਨ। ਵਿਸ਼ਵ ਆਰਥਿਕ ਸੰਕਟ ਦਾ ਕਾਰਨ ਇਹ ਹੈ ਕਿ ਦੁਨੀਆ ਦੀ ਅਰਥਵਿਵਸਥਾ ਆਪਸ ਵਿੱਚ ਜੁੜੀ ਹੋਈ ਹੈ। ਦੁਨੀਆ ਵਿੱਚ ਖ਼ਪਤ ਵਿੱਚ 4.2 ਫੀਸਦੀ ਦੀ ਕਮੀ ਆਈ ਹੈ, ਜੋ ਲਗਭਗ 3.8 ਖਰਬ ਡਾਲਰ ਹੈ। ਇਹ ਜਰਮਨੀ ਦੀ ਕੁੱਲ ਜੀਡੀਪੀ ਦੇ ਬਰਾਬਰ ਹੈ।


Share