ਕੋਰੋਨਾ ਮਹਾਮਾਰੀ ਕਾਰਨ ਬ੍ਰਿਟੇਨ ਵਿਚ 6.49 ਲੱਖ ਲੋਕਾਂ ਨੇ ਗਵਾਈ ਨੌਕਰੀ

651
Share

ਲੰਡਨ, 17 ਜੁਲਾਈ (ਪੰਜਾਬ ਮੇਲ)- ਕੌਮਾਂਤਰੀ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ਵਿਚ ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਹੋਇਆ। ਇੱਕ ਪਾਸੇ ਜਿੱਥੇ ਲੱਖਾਂ ਲੋਕਾਂ ਦੀ ਮੌਤ ਹੋਈ ਉਥੇ ਦੂਜੇ ਪਾਸੇ ਲੋਕਾਂ ਨੂੰ ਲੌਕਡਾਊਨ ਕਾਰਨ ਨੌਕਰੀਆਂ ਤੋਂ ਵੀ ਹੱਥ ਧੋਣਾ ਪਿਆ। ਬ੍ਰਿਟੇਨ ਵਿਚ ਕੋਵਿਡ 19 ਕਾਰਨ ਲੱਗੇ ਲੌਕਡਾਊਨ ਦੇ ਚਲਦਿਆਂ ਮਾਰਚ ਤੋਂ ਜੂਨ ਦੌਰਾਨ 6.49 ਲੱਖ ਲੋਕਾਂ ਨੇ ਅਪਣੀ ਨੌਕਰੀ ਗਵਾਈ।

ਜਾਰੀ ਅੰਕੜਿਆਂ ਤੋਂ ਬਾਅਦ ਬ੍ਰਿਟੇਨ ਦੇ ਵਿੱਤ ਮੰਤਰੀ ਨੇ ਸਵੀਕਾਰ ਕੀਤਾ ਕਿ ਅੱਗੇ ਮੁਸ਼ਕਲ ਸਮਾਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਕੋਲ ਇੱਕ ਰੋਜ਼ਗਾਰ ਯੋਜਨਾ ਹੈ।
ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਇੱਕ ਰੋਜ਼ਗਾਰ ਯੋਜਨਾ ਹੈ। ਦਫ਼ਤਰ ਦੇ ਅੰਕੜਿਆਂ ਦੇ ਅਨੁਸਾਰ ਕੰਪਨੀਆਂ ਦੇ ਪੈਰੋਲ ਕਾਰਨ 6.49 ਲੱਖ ਲੋਕਾਂ ਦਾ ਨਾਂ ਹਟਿਆ ਹੈ। ਹਾਲਾਂਕਿ, ਇਹ ਅੰਕੜਾ ਬ੍ਰਿਟੇਨ ਵਿਚ ਬੇਰੋਜ਼ਗਾਰੀ ਦੇ ਅੰਕੜਿਆਂ ਦੇ ਵਾਧੇ ਨੂੰ ਨਹੀਂ ਦਰਸਾਉਂਦਾ ਕਿਉਂਕਿ ਵੱਡੀ ਗਿਣਤੀ ਵਿਚ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਨੂੰ ਸਰਕਾਰ ਸਮਰਥਿਤ ਛੁੱਟੀ ਜਾਂ ਜਬਰੀ ਛੁੱਟੀ ਯੋਜਨਾ ਦੇ ਤਹਿਤ ਭੇਜ ਦਿੱਤਾ ਹੈ। ਸੁਨਕ ਨੇ ਪੂਰਵੀ ਲੰਡਲ ਦੇ Îਇੱਕ ਰੋਜ਼ਗਾਰ ਕੇਂਦਰ ਵਲੋਂ ਅਧਿਕਾਰਕ ਯਾਤਰਾ ਦੌਰਾਨ ਕਿਹਾ ਕਿ ਅਸੀਂ ਪਿਛਲੇ ਹਫਤੇ 30 ਅਰਬ ਪੌਂਡ ਦੀ ਨੌਕਰੀਆਂ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਹ ਇੱਕ ਵਿਆਪਕ ਯੋਜਨ ਹੈ ਜੋ ਦੇਸ਼ ਵਿਚ ਸਰੰਕਸ਼ਣ, ਸਮਰਥਨ ਤੋਂ ਇਲਾਵਾ ਰੋਜ਼ਗਾਰ ਪੈਦਾ ਕਰੇਗੀ। ਬ੍ਰਿਟੇਨ ਵਿਚ ਯੁਵਾ  ਆਬਾਦੀ ਬੇਰੋਜ਼ਗਾਰ ਸੰਕਟ ਨਾਲ ਸਭ ਤੌਂ ਜ਼ਿਆਾਦ ਪ੍ਰਭਾਵਤ ਹੋਈ।  ਬ੍ਰਿਟੇਨ ਵਿਚ ਕੋਰੋਨਾ ਕਾਰਨ 45 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।


Share