ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਸੌਂਪੀ ਐਨਆਰਆਈ ਨੂੰ ਏਅਰਪੋਰਟ ਤੋਂ ਲਿਆਉਣ ਦੀ ਜ਼ਿੰਮੇਵਾਰੀ 

657
Share

ਲੁਧਿਆਣਾ, 17 ਜੁਲਾਈ (ਪੰਜਾਬ ਮੇਲ)-  ਏਸੀਏ ਗਲਾਡਾ ਦੇ ਇੱਕ ਤੁਗਲਕੀ ਫਰਮਾਨ ਨੇ ਅਧਿਆਪਕ ਵਰਗ ਵਿਚ ਖਲਬਲੀ ਮਚਾ ਦਿੱਤੀ ਹੈ। 15 ਜੁਲਾਈ ਨੂੰ ਏਸੀਏ ਗਲਾਡਾ ਵਲੋਂ ਜਾਰੀ ਲਿਖਤੀ ਆਦੇਸ਼ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਵਿਦੇਸ਼ ਜਾਂ ਫੇਰ ਹੋਰ ਰਾਜਾਂ ਤੋਂ ਏਅਰਪੋਰਟ ‘ਤੇ ਆ ਰਹੇ ਪਰਵਾਸੀਆਂ ਦੇ ਲਈ ਤੁਰੰਤ ਪ੍ਰਭਾਵ ਨਾਲ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਆਦੇਸ਼ ਵਿਚ ਲੁਧਿਆਣਾ ਨਾਲ ਸਬੰਧਤ 25 ਅਧਿਆਪਕਾਂ ਦੇ ਨਾਂ ਅਤੇ ਮੋਬਾਈਲ ਨੰਬਰ ਦੀ  ਸੂਚੀ ਜਾਰੀ ਕੀਤੀ ਗਈ ਹੈ। ਡਿਊਟੀ ‘ਤੇ ਤੈਨਾਤ ਅਧਿਆਪਕਾਂ ਨੂੰ ਗਲਾਡਾ ਵਲੋਂ ਇੱਕ ਲਿਸਟ ਦਿੱਤੀ ਜਾਵੇਗੀ ਕਿਸ ਏਅਰਪੋਰਟ ‘ਤੇ ਲੁਧਿਆਣਾ ਨਾਲ ਸਬੰਧਤ ਲੋਕ ਆ ਰਹੇ ਹਨ। ਅਧਿਆਪਕ ਤੁਰੰਤ ਏਅਰਪੋਰਟ ਦੇ ਲਈ ਰਵਾਨਾ ਹੋਣਗੇ। ਉਨ੍ਹਾਂ ਏਅਰਪੋਰਟ ਤੱਕ ਜਾਣ ਦੇ ਲਈ ਗੱਡੀ ਦੀ ਸਹੂਲਤ ਗਲਾਡਾ ਵਲੋਂ ਦਿੱਤੀ ਜਾਵੇਗੀ।  ਐਨਆਰਆਈ ਨੂੰ ਰਿਸੀਵ ਕਰਨ ਦੇ ਲਈ ਸਿੱਧੇ ਸਿਹਤ ਵਿਭਾਗ ਦੇ ਕਿਸੇ ਹਸਪਤਾਲ ਵਿਚ  ਲਿਆਉਣਾ ਹੋਵੇਗਾ। ਉਥੇ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਕਵਾਰੰਟੀਨ ਸੈਂਟਰ ਅਤੇ ਹੋਟਲ ਦੀ ਸੂਚੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਕਵਾਰੰਟੀਨ ਸੈਂਟਰ ਛੱਡਣਾ ਹੋਵੇਗਾ।

Share