ਕੈਨੇਡਾ ‘ਚ ਸਿੱਖ ਸੁਰੱਖਿਆ ਗਾਰਡ ‘ਤੇ ਨਸਲੀ ਹਮਲਾ

543
Share

ਬ੍ਰਿਟਿਸ਼ ਕੋਲੰਬੀਆ, 17 ਜੁਲਾਈ (ਪੰਜਾਬ ਮੇਲ)- ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੇਲੋਅਨਾ ‘ਚ ਇਕ ਪੰਜਾਬੀ ਸਿੱਖ ਸਰਦਾਰ ਨਾਲ ਨਸਲੀ ਵਿਤਕਰਾ ਹੋਇਆ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਵੈਕਸੀਨ ਕਲੀਨਕ ਦੇ ਬਾਹਰ ਤਾਇਨਾਤ ਪੰਜਾਬੀ ਸੁਰੱਖਿਆ ਗਾਰਡ ਅਨਮੋਲ ਸਿੰਘ ‘ਤੇ ਇਕ ਕੈਨੇਡੀਅਨ ਮੂਲ ਦੇ ਸਖਸ਼ ਨੇ ਨਸਲੀ ਟਿੱਪਣੀਆਂ ਕੀਤੀਆਂ।  ਇਹ ਘਟਨਾ ਉਸ ਵੇਲੇ ਵਾਪਰੀ ਜਦ ਕੁਝ ਲੋਕ ਟ੍ਰਿਨਿਟੀ ਬੈਪਟਿਸਟ ਚਰਚ ਦੇ ਬਾਹਰ ਵੈਕਸੀਨ ਵਿਰੋਧੀ ਰੋਸ ਵਿਖਾਵਾ ਕਰ ਰਹੇ ਸਨ ਇਸ ਦੌਰਾਨ ਉਥੇ ਹੰਗਾਮਾ ਹੋਇਆ। ਇਕ ਪ੍ਰਦਰਸ਼ਨਕਾਰੀ ਬਰੂਸ ਓਰੀਜ਼ੁਕ ਉਥੇ ਮੌਜੂਦ ਸੁਰੱਖਿਆ ਗਾਰਡ ਨਾਲ ਬਹਿਸ ਪਿਆ। ਇਸ ਦੌਰਾਨ ਬਰੂਸ ਨੇ ਅਨਮੋਲ ਉੱਤੇ ਸਿੱਧੇ ਤੌਰ ‘ਤੇ ਨਸਲੀ ਟਿੱਪਣੀਆਂ ਕੀਤੀਆਂ। ਇਸ ਮਾਮਲੇ ਸੰਬੰਧੀ ਕੈਲੋਵਾਨਾ, ਬੀ.ਸੀ. ਵਿਚ ਪੁਲਸ ਇੱਕ ਨਸਲਵਾਦੀ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਦੌਰਾਨ ਇੱਕ ਸਿੱਖ ਸੁਰੱਖਿਆ ਗਾਰਡ ਨੇ ਇੱਕ ਪ੍ਰਦਰਸ਼ਨਕਾਰੀ ਦੁਆਰਾ ਜ਼ੁਬਾਨੀ ਹਮਲਾ ਕੀਤਾ ਗਿਆ ਸੀ। ਇਹ ਘਟਨਾ ਮੰਗਲਵਾਰ ਨੂੰ ਇੱਕ ਕੋਵਿਡ -19 ਵੈਕਸੀਨ ਕਲੀਨਿਕ ਦੇ ਬਾਹਰ ਵਾਪਰੀ।


Share