ਕੈਨੇਡਾ ‘ਚ ਵੱਧ ਦਿਨੋਂ-ਦਿਨ ਵੱਧ ਰਹੇ ਹਨ ਕੋਰੋਨਾਵਾਇਰਸ ਦੇ ਮਾਮਲੇ

740
Share

ਓਟਾਵਾ, 29 ਮਾਰਚ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੌਫੀ ਕੋਵਿਡ-19 ਤੋਂ ਬਿਲਕੁਲ ਠੀਕ ਹੋ ਗਈ ਹੈ ਪਰ ਇਸ ਵਿਚਕਾਰ ਬੁਰੀ ਖਬਰ ਇਹ ਹੈ ਕਿ ਕੈਨੇਡਾ ਦੇ 4 ਸੂਬੇ ਅਜਿਹੇ ਹਨ, ਜਿਨ੍ਹਾਂ ਵਿਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ।
ਇੱਥੋਂ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਡਾਟਾ ਮੁਤਾਬਕ, ਘੱਟੋ-ਘੱਟ 28 ਫੀਸਦੀ ਮਾਮਲੇ 20 ਤੋਂ 39 ਸਾਲ ਦੀ ਉਮਰ ਦੇ ਲੋਕਾਂ ਨਾਲ ਜੁਡ਼ੇ ਹਨ। ਸਭ ਤੋਂ ਵੱਧ ਮਾਮਲੇ 40 ਤੋਂ 59 ਸਾਲ ਦੀ ਉਮਰ ਦੇ ਹਨ, ਜੋ ਸਾਰੇ ਮਾਮਲਿਆਂ ਦਾ 34 ਫੀਸਦੀ ਹੈ ਅਤੇ ਤਕਰੀਬਨ ਹਰ ਚਾਰ ਵਿਚੋਂ ਇਕ ਮਾਮਲਾ 60 ਤੋਂ 70 ਸਾਲ ਦੀ ਉਮਰ ਨਾਲ ਸੰਬੰਧਤ ਹੈ।
ਕਿਊਬਕ, ਓਂਟਾਰੀਓ, ਅਲਬਰਟਾ ਤੇ ਬਿ੍ਰਟਿਸ਼ ਕੋਲੰਬੀਆ (ਬੀ.ਸੀ.) ਵਿਚ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਹੁਣ ਤੱਕ 5,386 ਮਾਮਲੇ ਪਾਜ਼ੀਟਿਵ ਹਨ ਅਤੇ ਕੁੱਲ ਮਿਲਾ ਕੇ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚੋਂ 4 ਤਾਜ਼ਾ ਮੌਤਾਂ ਕਿਊਬਕ ਤੇ 1 ਮੌਤ ਬੀ. ਸੀ. ਵਿਚ ਹੋਈ ਹੈ। ਕੱਲ ਤੱਕ ਮੌਤਾਂ ਦੀ ਗਿਣਤੀ 55 ਸੀ।
ਕਿਊਬਕ ਵਿਚ 24 ਘੰਟੇ ਪਹਿਲਾਂ ਮੌਤਾਂ ਦੀ ਗਿਣਤੀ 18 ਸੀ, ਜੋ ਹੁਣ 22 ਹੋ ਗਈ ਹੈ ਅਤੇ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲੇ 2,498 ਹੋ ਗਏ ਹਨ। ਇੱਥੇ 6,757 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਦੋਂ ਕਿ 43,859 ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ, ਓਂਟਾਰੀਓ ਵਿਚ 993 ਮਾਮਲੇ ਕਨਫਰਮਡ ਹੋ ਚੁੱਕੇ ਹਨ, ਜਦੋਂ ਕਿ ਹੁਣ ਤੱਕ ਮੌਤਾਂ ਗਿਣਤੀ 18 ਹੀ ਹੈ। ਇਸ ਤੋਂ ਇਲਾਵਾ ਬੀ. ਸੀ. ਵਿਚ 1 ਤਾਜ਼ਾ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 17 ਅਤੇ ਕੁੱਲ ਕਨਫਰਮਡ ਮਾਮਲੇ 884 ਹਨ। ਹਾਲਾਂਕਿ, ਬੀ. ਸੀ. ਦੀ ਸਿਹਤ ਅਧਿਕਾਰੀ ਮੁਤਾਬਕ, ਕੈਨੇਡਾ ਦੇ ਹੋਰ ਸੂਬਿਆਂ ਦੇ ਮੁਕਾਬਲੇ ਬ੍ਰਿਟਿਸ਼ ਕੋਲੰਬੀਆ ਵਿਚ ਰਿਕਵਰੀ ਹੋਏ ਮਾਮਲੇ ਦੀ ਗਿਣਤੀ ਕਾਫੀ ਜ਼ਿਆਦਾ ਹੈ।


Share