ਕਰੋਨਾ ਮਹਾਂਮਾਰੀ ’ਤੇ ਮੌਜੂਦਾ ਸਾਲ ’ਚ ਜਿੱਤ ਹਾਸਲ ਕਰ ਲਈ ਜਾਵੇਗੀ : ਡਬਲਯੂ.ਐੱਚ.ਓ. ਮੁਖੀ

525
Share

* ਕਰੋਨਾ ਦਾ ਫੈਲਾਅ ਰੋਕਣ ਲਈ ਸਾਰੇ ਮੁਲਕਾਂ ਨੂੰ ਇਕੱਠਿਆਂ ਕੰਮ ਕਰਨ ਦਾ ਸੱਦਾ
ਜਨੇਵਾ, 3 ਜਨਵਰੀ (ਪੰਜਾਬ ਮੇਲ)- ਆਲਮੀ ਸਿਹਤ ਸੰਸਥਾ (ਡਬਲਯੂ.ਐੱਚ.ਓ.) ਦੇ ਮੁਖੀ ਟੈਡਰੋਸ ਐਡਹਾਨਮ ਗੈਬਿ੍ਰਸਸ ਨੇ ਕਿਹਾ ਹੈ ਕਿ ਜੇਕਰ ਸਾਰੇ ਮੁਲਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਕੱਠਿਆਂ ਕੰਮ ਕਰਨ ਤਾਂ ਉਨ੍ਹਾਂ ਨੂੰ ਆਸ ਹੈ ਕਿ ਇਸ ਮਹਾਮਾਰੀ ’ਤੇ ਸਾਲ 2022 ’ਚ ਜਿੱਤ ਹਾਸਲ ਕਰ ਲਈ ਜਾਵੇਗੀ। ਬੀ.ਬੀ.ਸੀ. ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਤੰਗ ਸੋਚ ਵਾਲੇ ਰਾਸ਼ਟਰਵਾਦ ਅਤੇ ਵੈਕਸੀਨ ਜਮ੍ਹਾਂ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਵੰਡ ਵਿਚ ਲਗਾਤਾਰ ਨਾ-ਬਰਾਬਰੀ ਨਾਲ ਇਸ ਵਾਇਰਸ ਦੇ ਵਧਣ ਦਾ ਜ਼ੋਖਮ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ, ‘ਕੁਝ ਮੁਲਕਾਂ ਦੀ ਤੰਗ ਰਾਸ਼ਟਰਵਾਦ ਅਤੇ ਵੈਕਸੀਨ ਇਕੱਠੀ ਕਰਨ ਦੀ ਹੋੜ ਵਾਲੀ ਸੋਚ ਕਾਰਨ ਵੈਕਸੀਨ ਦੀ ਬਰਾਬਰ ਵੰਡ ’ਚ ਦਿੱਕਤ ਆ ਰਹੀ ਹੈ ਤੇ ਇਸ ਨੇ ਓਮੀਕਰੋਨ ਵੇਰੀਐਂਟ ਪੈਦਾ ਕਰਨ ਲਈ ਸਥਿਤੀਆਂ ਪੈਦਾ ਕੀਤੀਆਂ ਹਨ। ਜਿੰਨੀ ਦੇਰ ਤੱਕ ਵੈਕਸੀਨ ਦੀ ਵੰਡ ਵਿਚ ਨਾ-ਬਰਾਬਰੀ ਚੱਲਦੀ ਰਹੇਗੀ, ਓਨਾ ਚਿਰ ਇਸ ਵਾਇਰਸ ਦੇ ਵਿਸਥਾਰ ਦਾ ਖ਼ਤਰਾ ਵਧਦਾ ਹੀ ਰਹੇਗਾ, ਜਿਸ ਨੂੰ ਨਾ ਤਾਂ ਅਸੀਂ ਰੋਕ ਸਕਾਂਗੇ ਤੇ ਨਾ ਹੀ ਇਸ ਬਾਰੇ ਕੋਈ ਭਵਿੱਖਬਾਣੀ ਹੀ ਕਰ ਸਕਾਂਗੇ।’ ਉਨ੍ਹਾਂ ਕਿਹਾ, ‘ਜੇਕਰ ਅਸੀਂ ਇਹ ਨਾ-ਬਰਾਬਰੀ ਖ਼ਤਮ ਕਰ ਦਿੰਦੇ ਹਾਂ, ਤਾਂ ਅਸੀਂ ਮਹਾਮਾਰੀ ਖ਼ਤਮ ਕਰ ਦੇਵਾਂਗੇ।’

Share