ਓਰਗੋਨ ਵਿਚ ਰੈਪ ਸੰਗੀਤ ਸੰਮੇਲਣ ਦੌਰਾਨ ਚੱਲੀ ਗੋਲੀ, 6 ਜ਼ਖਮੀ

252
Share

ਸੈਕਰਾਮੈਂਟੋ, 16 ਜਨਵਰੀ ( ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਈਉਗੇਨ ਸ਼ਹਿਰ, (ਓਰਗੋਨ) ਵਿਚ ਲੰਘੀ ਰਾਤ ਇਕ ਰੈਪ ਸੰਗੀਤ ਸੰਮਲੇਣ ਦੌਰਾਨ ਗੋਲੀਆਂ ਚੱਲਣ ਦੀ ਵਾਪਰੀ ਘਟਨਾ ਵਿਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁੱਖੀ ਕ੍ਰਿਸ ਸਕਿਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਜ਼ਖਮੀਆਂ ਵਿਚੋਂ ਇਕ ਦੀ ਹਾਲਤ ਨਾਜ਼ਕ ਹੈ ਜਿਸ ਦੀ ਸਰਜਰੀ ਕੀਤੀ ਗਈ ਹੈ  ਜਦ ਕਿ ਬਾਕੀਆਂ ਦੀ ਹਾਲਤ ਬਾਰੇ ਉਹ ਕੁਝ ਨਹੀਂ ਜਾਣਦਾ। ਪੁਲਿਸ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਲਿਲ ਬੀਨ ਤੇ ਜੈ ਬਾਂਗ ਦੇ ਸ਼ੋਅ ਦੌਰਾਨ ਵਾਪਰੀ ਹੈ।


Share