ਈਰਾਨ ਦੇ ਉਪ ਸਿਹਤ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ!

698
Share

ਤਹਿਰਾਨ,  27 ਫਰਵਰੀ ( ਪੰਜਾਬ ਮੇਲ)- ਕੋਰੋਨਾ ਦੀ ਲਪੇਟ ਵਿਚ ਹੁਣ ਈਰਾਨ ਦੇ ਉਪ ਸਿਹਤ ਮੰਤਰੀ ਵੀ ਆ ਗਏ ਹਨ। ਉਨ੍ਹਾਂ ਵਿਚ ਵੀ ਕੋਰੋਨਾ ਵਾਇਰਸ ਹੋਣ ਦੇ ਲੱਛਣ ਮਿਲੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰਜਾ ਵਹਾਬਜਾਦੇਹ ਨੇ Îਇੱਕ  ਟਵੀਟ ਵਿਚ ਕਿਹਾ, ਉਪ ਸਿਹਤ ਮੰਤਰੀ ਇਰਾਜ ਹਰੀਚੀ ਦੀ ਕੋਰੋਨਾ ਵਾਇਰਸ ਜਾਂਚ ਪਾਜ਼ੀਟਿਵ ਪਾਈ ਗਈ ਹੈ।
ਹਰੀਚੀ ਨੂੰ ਅਕਸਰ ਖਾਂਸੀ ਰਹਿੰਦੀ ਸੀ ਅਤੇ ਸੋਮਵਾਰ ਨੂੰ ਸਰਕਾਰੀ ਬੁਲਾਰਾ ਅਲੀ ਰਬੀ ਦੇ ਨਾਲ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਪਸੀਨਾ ਵੀ ਆਉਂਦਾ ਹੋਇਆ ਦਿਖਾਈ ਦਿੱਤਾ ਸੀ। ਹਰੀਚੀ ਨੇ ਕਾਨਫਰੰਸ ਵਿਚ ਇੱਕ ਸੰਸਦ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਸੀ ਕਿ ਸ਼ਿਆ ਤੀਰਥ ਸ਼ਹਿਰ ਕੋਮ ਵਿਚ ਵਾਇਰਸ ਨਾਲ 50 ਲੋਕ ਮਾਰੇ ਗਏ ਹਨ।
ਈਰਾਨ ਨੇ ਮੰਗਲਵਾਰ ਨੂੰ 3 ਹੋਰ ਮੌਤਾਂ ਅਤੇ ਕੋਰੋਨਾ ਦੇ 34 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜਿਸ ਨਾਲ ਦੇਸ਼ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਅਤੇ ਪੀੜਤ ਲੋਕਾਂ ਦੀ ਗਿਣਤੀ 95 ਹੋ ਗਈ ਹੈ। ਹਾਲਾਂਕਿ ਉਥੇ ਦੀ ਸਥਾਨਕ ਰਿਪੋਰਟ ਵਿਚ ਕਿਹਾ ਗਿਆ ਕਿ ਹਾਲਾਤ ਖਤਰਨਾਕ ਹੋ ਰਹੇ ਹਨ, ਲੇਕਿਨ ਸਰਕਾਰ ਅੰਕੜੇ ਲੁਕਾ ਰਹੀ ਹੈ। ਮਾਮਲੇ ਧਰਮ ਨਾਲ ਜੁੜਿਆ ਹੈ, ਇਸ ਲਈ ਮਸਜਿਦ ਨੂੰ ਬੰਦ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇਸ ਦੇ ਫੈਲਣ ਦਾ ਖ਼ਤਰਾ ਹੋਰ ਵਧ ਗਿਆ ਹੈ। ਈਰਾਨ ਵਿਚ ਮੈਡੀਕਲ ਸਹੂਲਤ ਦੀ ਵੀ ਘਾਟ ਹੈ। ਉਕੇ ਚੰਗੇ ਹਸਪਤਾਲ ਅਤੇ ਡਾਕਟਰਾਂ ਦੀ ਕਮੀ ਹੈ। ਦਾਅਵਾ ਕੀਤਾ ਜਾ ਰਿਹਾ ਕਿ ਈਰਾਨ ਦੇ ਲੋਕਾਂ ਦੇ ਲਈ ਪੁਖਤਾ ਮਾਤਰਾ ਵਿਚ ਮਾਸਕ ਵੀ ਉਪਲਬਧ ਨਹੀਂ ਹਨ। ਕਈ ਨਰਸ ਵੀ ਇਸ ਨਾਲ ਪੀੜਤ ਦੱਸੀ ਜਾ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਵਿਚ ਖੌਫ ਹੈ। ਉਹ ਮਰੀਜ਼ਾਂ ਦੀ ਦੇਖਭਾਲ ਕਰਨ ਵਿਚ ਆਨਾਕਾਨੀ ਕਰ ਰਹੀਆਂ ਹਨ।


Share