ਅਲਕਾਇਦਾ ਦੇ ਨਿਸਸ਼ਾਨੇ ‘ਤੇ ਹਿੰਦੂਵਾਦੀ ਆਗੂ ਅਤੇ ਭਾਰਤ ਦੇ ਮੰਤਰੀ

1103
Share

ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)-ਅੱਤਵਾਦੀ ਸੰਗਠਨ ਅਲ-ਕਾਇਦਾ ਲੋਨ ਵੁਲਫ ਅਟੈਕ ਜ਼ਰੀਏ ਭਾਰਤ ਵਿਚ ਵੱਡੀ ਤਬਾਹੀ ਮਚਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਸਰਕਾਰ ਦੇ ਵੱਡੇ ਮੰਤਰੀ, ਅਧਿਕਾਰੀ, ਹਿੰਦੂਵਾਦੀ ਆਗੂ ਅਤੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕ ਅਲ-ਕਾਇਦਾ ਦੇ ਨਿਸ਼ਾਨੇ ‘ਤੇ ਹਨ। ਅਲ-ਕਾਇਦਾ ਨੇ ਬੰਗਲਾਦੇਸ਼ ਵਿਚ ਕੱਟੜ ਇਸਲਾਮਿਕ ਸੋਚ ਵਾਲੇ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲ ਨੌਜਵਾਨਾਂ ਨੂੰ ਆਨਲਾਈਨ ਟਰੇਨਿੰਗ ਕੰਟੈਂਟ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਗੱਲ ਦਾ ਖੁਲਾਸਾ ਬੁੱਧਵਾਰ ਨੂੰ ਆਈ ਖੁਫੀਆ ਏਜੰਸੀ ਦੀ ਰਿਪੋਰਟ ਵਿਚ ਹੋਇਆ। ਖੁਫੀਆ ਏਜੰਸੀ ਦੇ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਆਨਲਾਈਨ ਟਰੇਨਿੰਗ ਕੰਟੈਂਟ ਜ਼ਰੀਏ ਭਾਰਤ ਵਿਚ ਜੇਹਾਦੀ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਲੋਨ ਵੁਲਫ ਅਟੈਕ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸੇ ਤਹਿਤ ਪਿਛਲੇ ਦਿਨੀਂ ਵੱਖ-ਵੱਖ ਵੈੱਬਸਾਈਟਾਂ ‘ਤੇ ਕੁਝ ਵੀਡੀਓ ਅਤੇ ਆਡੀਓ ਵੀ ਪੋਸਟ ਕੀਤੇ ਗਏ ਸਨ।
ਖੁਫੀਆ ਏਜੰਸੀਆਂ ਨੇ ਇਨਪੁੱਟਸ ਦੇ ਆਧਾਰ ‘ਤੇ ਦੇਸ਼ ਵਿਚ ਸਾਰੇ ਵੀ.ਵੀ. ਆਈ. ਪੀਜ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਸੈਨਿਕਾਂ ਨੂੰ ਹਮੇਸ਼ਾ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹੁਕਮ ਦਿੱਤਾ ਗਿਆ ਹੈ ਕਿ ਵੀ. ਵੀ. ਆਈ. ਪੀਜ਼. ਨੂੰ ਮਿਲਣ ਆਉਣ ਅਤੇ ਜਾ ਰਹੇ ਸਾਰੇ ਲੋਕਾਂ ‘ਤੇ ਨਜ਼ਰ ਰੱਖੀ ਜਾਵੇ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਜਾਵੇ। ਸੁਰੱਖਿਆ ਬਲਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਡਰ ਦੇ ਮਾਹੌਲ ਨੂੰ ਨਾ ਆਉਣ ਦੇਣ।
ਅਲ-ਕਾਇਦਾ ਕਸ਼ਮੀਰ ਵਿਚ ਲਗਾਤਾਰ ਅੱਤਵਾਦੀਆਂ ਦਾ ਖਾਤਮਾ ਹੁੰਦਾ ਦੇਖ ਬੌਖਲਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹੁਣ ਦੇਸ਼ ਵਿਚ ਦਹਿਸ਼ਤ ਫੈਲਾਉਣ ਲਈ ਲੋਨ ਵੁਲਫ ਅਟੈਕ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਵਿਚ ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕਸ਼ਮੀਰ ਵਿਚ ਵੱਖ-ਵੱਖ ਮੁਕਾਬਲਿਆਂ ਵਿਚ 100 ਦੇ ਕਰੀਬ ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਵਿਚੋਂ 8 ਤੋਂ ਵੱਧ ਅੱਤਵਾਦੀ ਸੰਗਠਨ ਦੇ ਚੋਟੀ ਦੇ ਕਮਾਂਡਰ ਸਨ।
ਇੰਝ ਹੁੰਦੈ ਲੋਨ ਵੁਲਫ ਅਟੈਕ
* ਲੋਨ ਵੁਲਫ ਅਟੈਕਰਸ ਦੇ ਦਿਮਾਗ ਨੂੰ ਪੂਰੀ ਤਰ੍ਹਾਂ ਕੱਟੜਪੰਥੀ ਸੋਚ ਨਾਲ ਭਰ ਦਿੱਤਾ ਜਾਂਦਾ ਹੈ।
* ਜਿੰਨਾ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ, ਓਨਾ ਹੀ ਉਹ ਕਰਨਗੇ। ਇਸ ਤੋਂ ਅੱਗੇ ਉਨ੍ਹਾਂ ਸਮਝਣਾ ਅਤੇ ਸੋਚਣਾ ਨਹੀਂ ਹੁੰਦਾ।
* ਲੋਨ ਵੁਲਫ ਅਟੈਕ ਬਿਨਾਂ ਕਿਸੇ ਟੀਮ ਦੇ ਕੀਤਾ ਜਾਂਦਾ ਹੈ। ਭਾਵ ਇਕੱਲਾ ਅੱਤਵਾਦੀ ਪੂਰੇ ਹਮਲੇ ਨੂੰ ਅੰਜਾਮ ਦਿੰਦਾ ਹੈ।
* ਇਸ ਹਮਲੇ ਵਿਚ ਹਰ ਕਿਸਮ ਦੇ ਹਥਿਆਰ ਵਰਤੇ ਜਾ ਸਕਦੇ ਹਨ। ਅੱਤਵਾਦੀ ਦਾ ਮਕਸਦ ਟੀਚੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ।


Share