ਅਮਿਤਾਭ ਬੱਚਨ ਤੋਂ ਬਾਅਦ ਅਨੁਪਮ ਖੇਰ ਦੀ ਮਾਂ ਤੇ ਭਰਾ ਦੇ ਪਰਿਵਾਰ ਨੂੰ ਕਰੋਨਾ

706
Share

ਮੁੰਬਈ, 12 ਜੁਲਾਈ (ਪੰਜਾਬ ਮੇਲ)- ਬੌਲੀਵੁੱਡ ਅਭਿਨੇਤਾ ਅਨੁਪਮ ਖੇਰ ਨੇ ਐਤਵਾਰ ਨੂੰ ਕਿਹਾ ਹੈ ਕਿ ਉਸ ਦੀ ਮਾਂ ਦੁਲਾਰੀ, ਭਰਾ ਰਾਜੂ ਅਤੇ ਉਸ ਦੇ ਪਰਿਵਾਰ ਨੂੰ ਕਰੋਨਾ ਹੋ ਗਿਆ ਹੈ। ਟਵਿੱਟਰ ‘ਤੇ ਵੀਡੀਓ ਸਾਂਝਾ ਕਰਦਿਆਂ ਖੇਰ ਨੇ ਕਿਹਾ ਕਿ ਉਸ ਦੀ ਮਾਂ ਕੁਝ ਦਿਨਾਂ ਤੋਂ ਖਾ-ਪੀ ਨਹੀਂ ਰਹੀ ਸੀ ਅਤੇ ਉਸ ਦੇ ਖੂਨ ਦੇ ਟੈਸਟ ਵੀ ਕਰਵਾਏ ਗਏ ਸਨ, ਜਿਸ ਵਿੱਚ ਕੁੱਝ ਵੀ ਗੰਭੀਰ ਨਹੀਂ ਆਇਆ। ਫਿਰ ਡਾਕਟਰ ਨੇ ਸਾਨੂੰ ਸਲਾਹ ਦਿੱਤੀ ਕਿ ਉਹ ਸੀਟੀ ਸਕੈਨ ਸੈਂਟਰ ਲੈ ਕੇ ਜਾਦ ਤੇ ਉਥੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਕਰੋਨਾ ਹੈ। ਅਭਿਨੇਤਾ ਨੇ ਕਿਹਾ, “ਮੇਰੇ ਭਰਾ ਅਤੇ ਮੈਂ ਵੀ ਆਪਣਾ ਟੈਸਟ ਕਰਵਾਇਆ ਪਰ ਭਰਾ ਰਾਜੂ ਦਾ ਪਾਜ਼ੇਟਿਵ ਆਇਆ, ਜਦੋਂ ਕਿ ਮੇਰਾ ਟੈਸਟ ਨੈਗੇਟਿਵ ਰਿਹਾ। ਭਰਜਾਈ ਅਤੇ ਭਤੀਜੀ ਦੇ ਟੈਸਟ ਵੀ ਪਾਜ਼ੇਟਿਵ ਆਏ ਹਨ।’ 65 ਸਾਲਾ ਅਦਾਕਾਰ ਨੇ ਕਿਹਾ ਕਿ ਉਸ ਦੀ ਮਾਂ ਕੋਕੀਲਾਬੇਨ ਹਸਪਤਾਲ ਵਿਚ ਦਾਖਲ ਹੈ, ਉਸ ਦੇ ਭਰਾ ਦਾ ਪਰਿਵਾਰ ਘਰ ਵਿੱਚ ਇਕਾਂਤਵਾਸ ਹੈ। ਬੀਐੱਮਸੀ ਨੂੰ ਸੂਚਿਤ ਕੀਤਾ ਹੈ ਕਿ ਘਰ ਨੂੰ ਸੈਨੇਟਾਈਜ਼ ਕਰ ਦੇਵੇ।


Share