ਅਮਰੀਕਾ ਵੱਲੋਂ ਕੋਵਿਡ-19 ਦਾ ਟੀਕਾ ਵਿਕਸਿਤ ਕਰਨ ਲਈ ਚਾਰ ਕਲੀਨੀਕਲ ਟਾ੍ਰਇਲ ਦੀ ਪ੍ਰਵਾਨਗੀ

655
Share

ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਕੋਰੋਨਾਵਾਇਰਸ (ਕੋਵਿਡ -19) ਟੀਕਾ ਵਿਕਸਿਤ ਕਰਨ ਲਈ ਸ਼ਾਮਲ ਚਾਰ ਟੀਮਾਂ ਨੂੰ ਟੀਕਿਆਂ ਦੇ ਚਾਰ ਕਲੀਨੀਕਲ ਟ੍ਰਾਇਲ ਨੂੰ ਪ੍ਰਵਾਨਗੀ ਦਿੱਤੀ ਹੈ। ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਦੇ ਮੁਖੀ ਸਟੀਫਨ ਹਾਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਟੀਕਾ ਬਣਾਉਣ ‘ਚ ਸ਼ਾਮਲ ਚਾਰ ਟੀਮਾਂ ਨੂੰ ਟੀਕੇ ਦੇ ਕਲੀਨੀਕਲ ਟ੍ਰਾਇਲ ਲਈ ਮਨਜ਼ੂਰੀ ਦਿੱਤੀ ਗਈ ਹੈ। 6 ਹੋਰ ਟੀਮਾਂ ਵੀ ਟੀਕੇ ਦੇ ਕਲੀਨੀਕਲ ਟ੍ਰਾਇਲ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੀਆਂ ਹਨ। ਉਸ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਅਮਰੀਕਾ ਦੇ ਸਿਹਤ ਅਤੇ ਰੱਖਿਆ ਵਿਭਾਗ ਨੇ ਆਪ੍ਰੇਸ਼ਨ ਵਾਰਪ ਸਪੀਡ ਨਾਮ ਨਾਲ ਇਕ ਸਾਂਝਾ ਅਭਿਆਨ ਚਲਾਇਆ, ਜਿਸ ਦਾ ਉਦੇਸ਼ ਜਨਵਰੀ 2021 ਤੱਕ ਕੋਵਿਡ -19 ਲਈ ਇਕ ਪ੍ਰਭਾਵੀ ਟੀਕੇ ਦੀਆਂ 300 ਕਰੋੜ ਖੁਰਾਕਾਂ ਦਾ ਉਤਪਾਦਨ ਕਰਨਾ ਹੈ। ਯੂ.ਐੱਸ. ਦੇ ਮਹਾਂਮਾਰੀ ਵਿਗਿਆਨੀ ਡਾ. ਐਂਥਨੀ ਫੌਚੀ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਅਮਰੀਕਾ ਜਨਵਰੀ 2021 ਤੱਕ ਕੋਵਿਡ -19 ਲਈ ਇਕ ਪ੍ਰਭਾਵਸ਼ਾਲੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਟੀਕਾ ਵਿਕਸਿਤ ਕਰੇਗਾ।


Share