ਅਮਰੀਕਨ ਲੋਕਾਂ ਨਾਲ ਆਨਲਾਈਨ ਠੱਗੀ ਮਾਰਨ ਵਾਲੇ 23 ਮੁਲਜ਼ਮ ਕਾਬੂ

653
Share

ਮੋਹਾਲੀ,  27 ਫਰਵਰੀ (ਪੰਜਾਬ ਮੇਲ)- ਜੈਪੁਰ ਪੁਲਿਸ ਨੇ ਆਨਲਾਈਨ ਠੱਗੀ ਮਾਮਲੇ ਵਿਚ 23 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜੈਪੁਰ ਪੁਲਿਸ ਨੂੰ ਮੋਹਾਲੀ ਸਾਈਬਰ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਉਦਯੋਗਿਕ ਖੇਤਰ ਫੇਜ਼ 7 ਵਿਚ ਇਸ ਸਮੇਂ ਨਾਜਾਇਜ਼ ਕਾਲ ਸੈਂਟਰ ਚਲ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਦੋ ਕਾਲ ਸੈਂਟਰਾਂ ਵਿਚ ਛਾਪਾ ਮਾਰਿਆ ਅਤੇ 23 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੌਕੇ ਤੋਂ ਪੁਲਿਸ ਨੇ 25 ਕੰਪਿਊਟਰ, 3 ਲੈਪਟਾਪ, ਸਰਵਰ, ਐਲਈਡੀ, 25 ਮੋਬਾਈਲ ਸਣੇ ਲਗਜ਼ਰੀ ਕਾਰਾਂ ਅਤੇ ਹੋਰ ਉਪਕਰਣ ਬਰਾਮਦ ਕੀਤੇ ਹਨ।
ਜੈਪੁਰ ਪੁਲਿਸ ਕਮਿਸ਼ਨਰ ਆਨੰਦ ਸ੍ਰੀਵਾਸਤਵ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਾਣੀ ਸਤੀ ਨਗਰ ਵਿਚ ਚਲ ਰਿਹਾ ਕਾਲਾ ਸੈਂਟਰ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਕਰ ਰਿਹਾ ਹੈ। ਜਿਨ੍ਹਾਂ ਵਿਚ ਜ਼ਿਆਦਾਤਰ ਅਮਰੀਕਾ ਦੇ ਲੋਕ ਸ਼ਾਮਲ ਹਨ। ਜਾਣਕਾਰੀ ਦੇ ਤੁਰੰਤ ਬਾਅਦ ਡੀਸੀਪੀ ਕਰਾਈਮ ਯੋਗੇਸ਼ ਯਾਦਵ ਦੀ ਅਗਵਾਈ ਵਿਚ ਟੀਮਾਂ ਗਠਤ ਕੀਤੀਆਂ ਗਈਆਂ ਅਤੇ ਛਾਪਾ ਮਾਰਿਆ ਗਿਆ। ਮੋਹਾਲੀ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਯੋਗਿਕ ਖੇਤਰ ਫੇਜ਼ 8 ਵਿਚ ਦੋ ਵਾਰ ਰੇਡ ਮਾਰੀ, ਲੇਕਿਨ ਕੰਪਨੀ ‘ਤੇ ਤਾਲਾ ਲੱਗਾ ਮਿਲਿਆ। ਐਸਐਚਓ ਨੇ ਦੱਸਿਆ ਕਿ ਜੈਪੁਰ ਵਿਚ ਛਾਪੇ ਦੀ ਖ਼ਬਰ ਮਿਲਦੇ ਹੀ ਮੁਲਜ਼ਮ ਮੋਹਾਲੀ ਦਾ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ। ਪੁਲਸ ਉਨ੍ਹਾਂ ਦਾ ਪਤਾ ਲਾਉਣ ਵਿਚ ਲੱਗੀ ਹੋਈ ਹੈ। ਇਹ ਲੋਕ ਨੌਕਰੀ ਡੌਟ ਕਾਮ ਦੇ ਜ਼ਰੀਏ ਅੰਗਰੇਜ਼ੀ ਬੋਲਣ ਵਾਲੇ ਮੁੰਡਿਆਂ ਨੂੰ ਹਾਇਰ ਕਰਦੇ ਸੀ। ਇਨ੍ਹਾਂ ਲੋਕਾਂ ਨੂੰ 15 ਤੋਂ 20 ਹਜ਼ਾਰ ਰੁਪਏ ਤੱਕ ਤਨਖਾਹ ਦਿੱਤੀ ਜਾਂਦੀ ਸੀ।


Share