ਅਨਮੋਲ ਨਾਰੰਗ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਸਿੱਖ ਬਣੀ

745
Share

ਵਾਸ਼ਿੰਗਟਨ, 15 ਜੁਨ (ਪੰਜਾਬ ਮੇਲ)- ਅਨਮੋਲ ਨਾਰੰਗ ਵੈਸਟ ਪੁਆਇੰਟ ਵਿਖੇ ਮਸ਼ਹੂਰ ਯੂਨਾਈਟਿਡ ਸਟੇਟ ਮਿਲਟਰੀ ਅਕੈਡਮੀ ਵਿੱਚੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਲੈਫਟੀਨੈੱਟ ਬਣ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ 1110 ਗ੍ਰੈਜੂਏਟਾਂ ਨੂੰ ਸੰਬੋਧਿਤ ਕੀਤਾ, ਜਿਨ੍ਹਾਂ ਵਿਚ 23 ਸਾਲਾ ਨਾਰੰਗ ਵੀ ਸ਼ਾਮਲ ਹੈ। ਉਸ ਨੇ ਕਿਹਾ, “ਇਹ ਇਕ ਕਮਾਲ ਦਾ ਅਹਿਸਾਸ ਤੇ ਤਜਰਬਾ ਹੈ।” ਨਾਰੰਗ ਨੇ ਸੀਐੱਨਐੱਨ ਨੂੰ ਦੱਸਿਆ ਹੈ ਉਹ ਅਮਰੀਕਾ ਵਿੱਚ ਅਾਪਣੇ ਪਰਿਵਾਰ ਦੀ ਦੂਜੀ ਪੀੜ੍ਹੀ ਹੈ। ਉਹ ਜਾਰਜੀਆ ਦੇ ਰੋਜ਼ਵੈੱਲ ਵਿੱਚ ਜੰਮੀ ਤੇ ਪਲੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਿਵਾਰ ਅਤੇ ਦੋਸਤਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਸੀ ਪਰ ਉਹ ਇਸ ਨੂੰ ਆਨਲਾਈਨ ਦੇਖ ਸਕਦੇ ਸਨ। ਅਨਮੋਲ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਤੋਂ ਪੂਰਾ ਸਮਰਥਨ ਤੇ ਹੌਸਲਾ ਮਿਲਿਆ।


Share