MIQ ਰੂਮ ਰਿਲੀਜ਼-ਲੋਟੋ ਬਣ ਗਈ ਮਹਿੰਗੀ ਚੀਜ਼: ਸੋਮਵਾਰ ਸਵੇਰੇ 8 ਤੋਂ 9 ਤੱਕ ਆਨਲਾਈਨ ਪਹੁੰਚਿਆਂ ਲਈ ਹੋਵੇਗੀ ਇਕਾਂਤਵਾਸ ਕਮਰਿਆਂ ਦੀ ਵੰਡ

4765
Share

-ਕੁੱਲ 3000 ਕਮਰਿਆਂ ਲਈ ਪਹਿਲੇ ਗੇੜ ਦਾ ਗੇੜਾ
ਔਕਲੈਂਡ, 18 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਵਾਪਿਸ ਆਉਣ ਲਈ ਯੋਗ ਨਾਗਰਿਕ, ਪੱਕੇ ਵਸਨੀਕ, ਜਾਂ ਕੋਈ ਅਸਥਾਈ ਵੀਜ਼ਾ ਹੋਲਡਰ ਜਿਸ ਨੂੰ ਆਉਣ ਦੀ ਆਗਿਆ ਹੋਵੇ ਨੂੰ ਵਾਪਿਸੀ ਵੇਲੇ ਜਿਹੜੀ ਸਭ ਤੋਂ ਵੱਡੀ ਮੁਸ਼ਕਿਲ ਆਉਂਦੀ ਸੀ ਉਹ ਸੀ ਆਈਸੋਲੇਸ਼ਨ ਜਾਂ ਕਹਿ ਲਈ ਇਕਾਂਤਵਾਸ ਦੇ ਲਈ ਕਮਰੇ ਦੀ ਬੁਕਿੰਗ ਕਰਨੀ। ਸਰਕਾਰ ਨੇ ਜੋ ਪਹਿਲਾ ਸਿਸਮਟ ਬਣਾਇਆ ਸੀ ਉਸ ਦੇ ਵਿਚ ਕਮਰਾ ਬੁੱਕ ਕਰਨਾ ਬਹੁਤ ਹੁਸ਼ਿਆਰੀ ਅਤੇ ਬਾਜ਼ ਅੱਖ ਵਾਂਗ ਵੇਖ ਕੇ ਝਪਟ ਮਾਰਨ ਵਾਲਾ ਕੰਮ ਸੀ ਜਾਂ ਫਿਰ ਕਈ ਲੋਕ ਆਪਣੀਆਂ ਲੌਗਇਨ ਆਈ. ਡੀਜ਼ ਬਣਾ ਕੇ ਅਡਵਾਂਸ ਬੁਕਿੰਗ ਕਰ ਲੈਂਦੇ ਸਨ। ਇਸ ਤੋਂ ਇਲਾਵਾ ਸਮੇਂ ਸਿਰ ਟਿਕਟ ਦਾ ਨਾ ਮਿਲਣਾ ਅਤੇ ਕਿਸੀ ਹੋਰ ਮੁਲਕ ਦੇ ਵਿਚ 14 ਦਿਨ ਰਹਿਣਾ ਤੇ ਫਿਰ ਫਲਾਈਟਾਂ ਦਾ ਹਿਸਾਬ-ਕਿਤਾਬ ਆਦਿ ਬੜੇ ਪੰਗੇ ਵਾਲਾ ਕੰਮ ਸੀ। ਸਰਕਾਰ ਨੇ ਇਸ ਕੰਮ ਦੇ ਵਿਚ ਕੁਝ ਸਹਿਯੋਗ ਕਰਦਿਆਂ ਐਮ. ਆਈ. ਕਿਊ. ਸਿਸਟਮ ਨੂੰ ਕੁਝ ਇਸ ਤਰ੍ਹਾਂ ਬਣਾਇਆ ਹੈ ਜਿਵੇਂ ਤੁਹਾਡੀ ਲੋਟੋ ਨਿਕਲੀ ਹੋਵੇ। ਅਗਲੇ ਸੋਮਵਾਰ 20 ਸਤੰਬਰ ਨੂੰ ਸਵੇਰੇ 8 ਤੋਂ 9 ਵਜੇ ਤੱਕ (ਭਾਰਤੀ ਸਮਾਂ ਅੱਧੀ ਰਾਤ 1.30-or India Time Mon, 20 Sep 2021-1:30 a.m.) ਜਿਹੜੇ ਲੋਕ ਲੋਗਿਨ ਆਈ.ਡੀ. ਰਾਹੀਂ ਆਨ ਲਾਈਨ ਰਹਿਣਗੇ ਉਨ੍ਹਾਂ ਦੇ ਲਈ ਕਮਰਿਆਂ ਦੀ ਬੁਕਿੰਗ ਹੋਵੇਗੀ। 8 ਤੋਂ ਪਹਿਲਾਂ ਆਨ ਲਾਈਨ ਨਾ ਹੋਣ ਵਾਸਤੇ ਕਿਹਾ ਗਿਆ ਹੈ, ਇਸਦਾ ਕੋਈ ਫਾਇਦਾ ਨਹੀਂ ਹੋਵੇਗਾ। 9 ਵਜੇ ਤੋਂ ਬਾਅਦ ਕੋਈ ਸ਼ਾਮਿਲ ਨਹੀਂ ਹੋ ਸਕੇਗਾ।
ਐਮ.ਆਈ.ਕਿਊ (ਮੈਨੇਜ਼ਡ ਆਈਸੋਲੇਸ਼ਨ ਤੇ ਕੁਆਰਨਟੀਨ) ਇਸਦੇ ਲਈ ਲਾਟਰੀ ਸਿਸਟਮ ਵਾਂਗ ਕਦੇ ਕਿਸੀ ਦੇ ਵਾਰੀ ਆ ਸਕਦੀ ਹੈ ਅਤੇ ਕਦੀ ਕਿਸੀ ਦੀ। ਵਿਅਕਤੀ ਗਰੁੱਪ ਵਜੋਂ ਵੀ ਸ਼ਾਮਿਲ ਹੋ ਸਕਦਾ ਹੈ ਅਤੇ ਵਿਅਕਤੀਗਤ ਤੌਰ ’ਤੇ ਵੀ।  ਕਮਰੇ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਮਿਲਣਗੇ। ਤੁਹਾਨੂੰ ਪਾਸਪੋਰਟ ਦਾ ਵੇਰਵਾ ਕੋਲ ਰੱਖਣਾ ਹੋਵੇਗਾ ਜੋ ਨਿਊਜ਼ੀਲੈਂਡ  ਯਾਤਰਾ ਵਿਚ ਸ਼ਾਮਿਲ ਹੋਵੇ। ਇਕ ਵਾਰੀ ਦੇ ਵਿਚ ਇਕ ਹੀ ਬੁਕਿੰਗ ਕਰਨ ਦਾ ਹੱਕ ਹੋਵੇਗਾ। ਜੇਕਰ ਜਿਆਦਾ ਗਰੁੱਪ ਸ਼ਾਮਿਲ ਹਨ ਤਾਂ ਵੱਖ-ਵੱਖ ਡੀਵਾਈਸਾਂ ਜਾਂ ਵੱਖ-ਵੱਖ ਬ੍ਰਾਊਜ਼ਰ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਸਾਰੇ ਸਿਸਟਮ ਨੂੰ ਵਰਚੂਅਲ ਲਾਬੀ ਦਾ ਨਾਂਅ ਦਿੱਤਾ ਗਿਆ ਹੈ। ਜੇਕਰ ਕਿਸੀ ਦਾ ਪਹਿਲੇ ਗੇੜ ਵਿਚ ਨੰਬਰ ਨਹੀਂ ਲੱਗਿਆ ਤਾਂ ਇਹ ਦੁਬਾਰਾ ਵੀ ਸ਼ੁਰੂ ਹੋਣਾ ਹੈ ਜਿਸ ਬਾਰੇ 1-2 ਦਿਨ ਪਹਿਲਾਂ ਦੱਸਿਆ ਜਾਵੇਗਾ।


Share