IPL 2020 : ਬੈਂਗਲੁਰੂ ਨੇ ਕੋਲਕਾਤਾ ਨੂੰ 82 ਦੌੜਾਂ ਨਾਲ ਹਰਾਇਆ

909
Share

ਸ਼ਾਰਜਾਹ, 12 ਅਕਤੂਬਰ (ਪੰਜਾਬ ਮੇਲ)- ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਏ ਬੀ ਡਿਵੀਲੀਅਰਸ ਦੀ 33 ਗੇਂਦਾਂ ‘ਤੇ 73 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਨਾਲ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 82 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਦੇ ਖਿਡਾਰੀ ਡਿਵੀਲੀਅਰਸ ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 33 ਦੌੜਾਂ) ਦੇ ਨਾਲ ਉਸਦੀ ਤੀਜੇ ਵਿਕਟ ਲਈ 7.4 ਓਵਰਾਂ ‘ਚ ਅਜੇਤੂ 100 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ ‘ਤੇ 194 ਦੌੜਾਂ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ‘ਚ ਕੋਲਕਾਤਾ (ਕੇ. ਕੇ. ਆਰ.) ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 112 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਆਰੋਨ ਫਿੰਚ ਵੀ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸੀ ਕਰਨ ‘ਚ ਸਫਲ ਰਹੇ ਅਤੇ ਉਨ੍ਹਾਂ ਨੇ 47 ਦੌੜਾਂ (37 ਗੇਂਦਾਂ ‘ਚ 4 ਚੌਕੇ ਅਤੇ ਇਕ ਛੱਕਾ) ਬਣਾਈਆਂ ਅਤੇ ਨਾਲ ਦੇਵਦੱਤ ਪਡੀਕਲ (32) ਦੇ ਨਾਲ ਪਹਿਲੇ ਵਿਕਟ ਲਈ 7.4 ਓਵਰ ‘ਚ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਆਰ. ਸੀ. ਬੀ. ਇਸ ਜਿੱਤ ਦੇ ਨਾਲ 7 ਮੈਚਾਂ ‘ਚ 10 ਅੰਕ ਹਾਸਲ ਕਰ ਤੀਜੇ ਸਥਾਨ ‘ਤੇ ਪਹੁੰਚ ਗਈ ਹੈ ਜਦਕਿ ਕਪਤਾਨ ਦਿਨੇਸ਼ ਕਾਰਤਿਕ ਦੀ ਟੀਮ ਦੇ 7 ਮੈਚਾਂ ‘ਚ ਅੱਠ ਅੰਕ ਹਨ ਅਤੇ ਉਹ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖਦੇ ਹੋਏ 4 ਓਵਰਾਂ ‘ਚ 20 ਦੌੜਾਂ ‘ਤੇ 2 ਵਿਕਟਾਂ ਜਦਕਿ ਯੁਜਵੇਂਦਰ ਚਾਹਲ ਨੇ 4 ਓਵਰਾਂ ‘ਚ 12 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ। ਕ੍ਰਿਸ ਮੌਰਿਸ ਨੇ ਚਾਰ ਓਵਰਾਂ ‘ਚ 17 ਦੌੜਾਂ ਤੇ 2 ਵਿਕਟਾਂ ਅਤੇ ਨਵਦੀਪ ਸੈਣੀ, ਇਸੁਰੂ, ਮੁਹੰਮਦ ਸਿਰਾਜ ਨੇ 1-1 ਵਿਕਟ ਹਾਸਲ ਕੀਤੀ।


Share