IPL ਦੇ 13ਵੇਂ ਸੀਜ਼ਨ ਦਾ ਸ਼ਡਿਊਲ ਹੋਇਆ ਜਾਰੀ

829

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਵੱਡੀ ਖਬਰ ਸਾਹਮਣੇ ਆ ਗਈ ਹੈ।ਅੱਜ ਇਸ ਸੀਜ਼ੀਨ ਦੇ ਸ਼ਡਿਊਲ ਦਾ ਖੁਲਾਸੇ ਹੋ ਗਿਆ ਹੈ। 19 ਸਤੰਬਰ ਤੋਂ UAE’ਚ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਦਾ ਸ਼ਡਿਊਲ ਅੱਜ ਯਾਨੀ ਐਤਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਚੈਨਈ ਸੁਪਰ ਕਿੰਗਜ਼ ਦੀ ਟੀਮ ‘ਚ ਪਿਛਲੇ ਹਫ਼ਤੇ ਕੋਵਿਡ 19 ਕੇਸ ਆਉਣ ਕਾਰਨ ਕਾਰਜਕ੍ਰਮ ਵਿੱਚ ਦੇਰੀ ਆਈ ਹੈ।
ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਈਲੈਵਨ ਪੰਜਾਬ ਦਰਮਿਆਨ ਹੋਏਗਾ। ਇਹ ਸਾਰੇ ਮੈਚ UAE ਦੇ ਤਿੰਨ ਸ਼ਹਿਰ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ।