H1B ਵੀਜਾ ਦੇ ਬਦਲੇ ਨਿਯਮਾਂ ਖਿਲਾਫ 17 ਭਾਰਤੀਂ ਨੇ ਕੀਤਾ ਕੇਸ ਦਾਇਰ

545
Share

ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)- ਅਮਰੀਕਾ ਹਰ ਸਾਲ 85000 H1B visa ਜਾਰੀ ਕਰਦਾ ਹੈ। ਇਸ ਵੀਜ਼ਾ ਦੀ ਮਦਦ ਨਾਲ ਵਿਦੇਸ਼ੀ ਹੁਨਰਮੰਦ ਕਾਮੇ ਨੌਕਰੀਆਂ ਲਈ ਅਮਰੀਕਾ ਪਹੁੰਚਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਇੰਡੀਅਨ ਟੈਕ ਪੇਸ਼ੇਵਰ ਸਭ ਤੋਂ ਜ਼ਿਆਦਾ ਦੁੱਖ ਝੱਲਣਗੇ। ਕਿਹਾ ਜਾਂਦਾ ਹੈ ਕਿ ਇਸ ਮਹਾਮਾਰੀ ਵਿੱਚ H1B non-immigrants ਹੋਣ ਕਾਰਨ ਲੱਖ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ।

ਇਸ ਵੀਜ਼ਾ ਪ੍ਰਣਾਲੀ ਚ ਹੋਏ ਬਦਲਾਅ ਕਰਕੇ ਹੀ ਭਾਰਤੀ ਪੇਸ਼ੇਵਰਾਂ ਚ ਚਿੰਤਾ ਹੈ ਤੇ ਬਦਲੇ ਨਿਯਮਾਂ ਖਿਲਾਫ 17 ਭਾਰਤੀਂ ਨੇ ਕੇਸ ਦਾਇਰ ਕੀਤਾ ਹੈ। ਅਮਰੀਕੀ ਕਿਰਤ ਵਿਭਾਗ ਦੇ ਖਿਲਾਫ 17 ਲੋਕਾਂ ਦੀ ਵਲੋਂ ਕੁਝ ਸੰਸਥਾਵਾਂਯੂਨੀਵਰਸਟੀਆਂ ਤੇ ਕਾਰੋਬਾਰੀਆਂ ਸਮੇਤ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਮੁਕੱਦਮਾ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਕੇਸ ਦਾਇਰ ਕਰਨ ਵਾਲਿਆਂ ਦਾ ਦੋਸ਼ ਹੈ ਕਿ ਇਹ ਨਿਯਮ ਨਿਸ਼ਚਤ ਤੌਰ ਤੇ ਆਪਹੁਦਰੇਗਲਤ ਤੇ ਤਰਕਹੀਣ ਹੈ ਜਿਸ ਲਈ ਵਿਧੀਵਾਦੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।


Share