GTA ਟਰਾਂਟੋ ਵਿਖੇ ਗੈਰ-ਕਾਨੂੰਨੀ ਢੰਗ ਨਾਲ ਭੰਗ ਬੀਜਣ ਤੇ ਅਮਰੀਕਾ ਪਹੁੰਚਾਉਣ ਦੇ ਦੋਸ਼ਾਂ ਤਹਿਤ ਚਾਰ ਗ੍ਰਿਫਤਾਰ

604

ਉਨਟਾਰੀਓ, 10 ਸਤੰਬਰ (ਪੰਜਾਬ ਮੇਲ)- ਉਨਟਾਰੀਓ ਪੁਲਿਸ ਤੇ RCMP ਵੱਲੋਂ ਚਾਰ ਜਣਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭੰਗ ਬੀਜਣ ਤੇ ਅਮਰੀਕਾ ਪਹੁਚਾਉਣ ਦੇ ਦੋਸ਼ਾਂ ਤਹਿਤ ਗ੍ਰਿਰਫਤਾਰ ਕੀਤਾ ਗਿਆ ਹੈ। ਗ੍ਰਿਰਫਤਾਰ ਹੋਏ ਵਿਅਕਤੀਆਂ ਦੀ ਪਛਾਣ ਕਮਲ ਦੀਪ ਬਸਨ (36) ਵਾੱਨ ਤੋਂ, 25 ਸਾਲਾ ਰਮਿੰਦਰਜੀਤ ਸਿੰਘ ਅਸੀ ਬਰਲਿੰਗਟਨ ਤੋਂ, 40 ਸਾਲਾ ਡੇਰੇਕ ਚੀ-ਯੇਂਗ ਈਸਟ ਗਵਿਲਿੰਬਰੀ ਤੋਂ ਅਤੇ 30 ਸਾਲਾ ਪਰਮਜੋਤ ਸੈਣੀ ਨੂੰ ਵੁਡਬ੍ਰਿਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਜਾਂਚ ਓਨਟਾਰੀਓ ਅਤੇ ਕਿਊਬਿਕ ਆਰਸੀਐਮਪੀ, ਯੂਐਸ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਸਾਂਝ ਨਾਲ ਹੋਈ ਹੈ ।ਆਰਸੀਐਮਪੀ ਦੇ ਅਨੁਸਾਰ, ਜੀਟੀਏ ਵਿੱਚ ਗੈਰਕਨੂੰਨੀ ਤਰੀਕੇ ਨਾਲ ਭੰਗ ਉਗਾਉਣ ਤੋਂ ਬਾਅਦ ਇਸ ਨੂੰ ਘੱਟ ਉਚਾਈ ਤੇ ਉਡਾਣ ਭਰਨ ਵਾਲੇ ਇੱਕ ਜੈੱਟ ਰੇਂਜਰ ਹੈਲੀਕਾਪਟਰ ਦੀ ਵਰਤੋਂ ਨਾਲ ਅਮਰੀਕਾ ਸਮੱਗਲ ਕੀਤਾ ਜਾਂਣਾ ਸੀ। ਇਸਤੋਂ ਇਲਾਵਾ ਇੱਕ ਵੱਖਰੇ ਮਾਮਲੇ ਵਿੱਚ $1.27 ਮਿਲੀਅਨ ਡਾਲਰ ਦੀ ਡਰੱਗਜ਼ ਟਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ਤੋਂ ਵੀ ਫੜੀ ਗਈ ਹੈ ਜਿਸ ਵਿੱਚ ਦੋ ਔਰਤਾਂ ਨੂੰ ਗ੍ਰਿਰਫਤਾਰ ਕੀਤਾ ਗਿਆ ਹੈ।