92 ਸਾਲਾ ਕੈਂਸਰ ਪੀੜ੍ਹਤ ਪਤੀ ਅਤੇ 88 ਸਾਲਾ ਪਤਨੀ ਨੇ ਇਕੋ ਹਸਪਤਾਲ ਦੇ ਵਿਚ ਆਖਰੀ ਵਾਰ ਇਕ ਦੂਜੇ ਦਾ ਹੱਥ ਫੜਿਆ

752
ਇੰਗਲੈਂਡ 'ਚ 92 ਸਾਲਾ ਬਜ਼ੁਰਗ ਪਤੀ ਅਤੇ 88 ਸਾਲਾ ਆਪਣੀ ਬਜ਼ੁਰਗ ਪਤਨੀ ਦਾ ਆਖਰੀ ਵਾਰ ਹੱਥ ਫੜਦਿਆਂ। 
Share

ਸਾਥ ਜ਼ਿੰਦਗੀ ਦਾ…ਇੰਝ ਦਿੱਤੀ ਆਖਰੀ ਗੁੱਡ ਬਾਏ 
– ਪਤਨੀ ਠੀਕ ਹੋ ਕੇ ਨਰਸਿੰਗ ਹੋਮ ਗਈ ਜਦ ਕਿ ਪਤੀ ਕੁਝ ਦਿਨ ਬਾਅਦ ਸਵਾਸ ਤਿਆਗ ਗਿਆ
ਔਕਲੈਂਡ 12 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਯੂ. ਕੇ ਦੇ ਵਿਚ ਇਕ ਹਸਪਤਾਲ ਦੇ ਵਿਚ ਇਕ ਬਜ਼ੁਰਗ ਜੋੜੇ ਦੀ ਇਕ ਨਰਸ ਵੱਲੋਂ ਖਿੱਚੀ ਗਈ ਬਹੁਤ ਹੀ ਦਿਲ ਟੁੰਬਵੀਂ ਫੋਟੋ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਹਾਣੀ ਇੰਝ ਹੋਈ ਕਿ 92 ਸਾਲਾ ਬਜ਼ੁਰਗ (ਜੌਹਨ ਵਿਲਸਨ) ਜੋ ਕੈਂਸਰ ਤੋਂ ਪੀੜਤ ਸੀ  ਅਤੇ ਉਸਦੀ 88 ਸਾਲਾ ਬਜ਼ੁਰਗ ਪਤਨੀ (ਮਾਜੋਰੀ) ਇਕੋ ਹਸਪਤਾਲ ਦੇ ਵਿਚ ਵੱਖ-ਵੱਖ ਵਾਰਡਾਂ ਵਿਚ ਦਾਖਲ ਸਨ। ਇਨ੍ਹਾਂ ਦਾ ਵਿਆਹੁਤਾ ਜੀਵਨ 62ਵੇਂ ਸਾਲ ਵਿਚੋਂ ਲੰਘ ਰਿਹਾ ਸੀ। ਇਲਾਜ ਤੋਂ ਬਾਅਦ ਇਹ ਬਜ਼ੁਰਗ ਔਰਤ ਤਾਂ ਠੀਕ ਹੋ ਗਈ ਅਤੇ ਇਸਨੂੰ ਨਰਸਿੰਗ ਹੋਮ ਭੇਜਿਆ ਜਾਣ ਲੱਗਾ। ਇਸ ਦੌਰਾਨ ਇਕ ਨਰਸ ਜਿਸ ਨੂੰ ਪਤਾ ਸੀ ਕਿ ਇਸਦਾ ਪਤੀ ਵੀ ਇਥੇ ਹੈ ਅਤੇ ਉਸਨੂੰ ਕੈਂਸਰ ਹੈ, ਨੇ ਸੋਚਿਆ ਕਿ ਜਿਵੇਂ ਦੀ ਬਿਮਾਰੀ ਹੈ ਹੋ ਸਕਦਾ ਹੈ ਇਹ ਜੋੜਾ ਇਕ ਦੂਜੇ ਨੂੰ ਦੁਬਾਰਾ ਨਾ ਮਿਲ ਸਕੇ। ਉਸ ਨਰਸ ਨੇ ਇਸ ਬਜ਼ੁਰਗ ਮਾਤਾ ਦਾ ਬੈਡ ਉਸ ਦੇ ਪਤੀ ਦੇ ਕੋਲ ਲੈ ਆਂਦਾ। ਦੋਵਾਂ ਨੇ ਆਪਣੇ-ਆਪਣੇ ਬੈਡ ਤੋਂ ਆਪਣੀ ਬਾਂਹ ਲੰਬੀ ਕਰਕੇ ਇਕ ਦੂਜੇ ਜਾ ਹੱਥ ਫੜਿਆ। ਇਸ ਮੌਕੇ ਦੀ ਇਹ ਭਾਵਪੂਰਤ ਅਤੇ ਦਿਲਟੁੰਬਵੀਂ ਤਸਵੀਰ ਉਸ ਨਰਸ ਨੇ ਖਿੱਚ ਲਈ ਅਤੇ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ। ਇਸ ਪਤੀ-ਪਤਨੀ ਦਾ ਇਹ ਆਖਰੀ ਗੁੱਡ ਬਾਏ ਬਣ ਗਿਆ। ਪਰਿਵਾਰ ਨੇ ਹਸਪਤਾਲ ਨੂੰ ਇਸ ਸਬੰਧੀ ਬਹੁਤ ਹੀ ਸ਼ੁੱਕਰਾਨਾ ਭਰਿਆ ਖੱਤ ਲਿਖਿਆ। ਇਸ ਬਜ਼ੁਰਗ ਦੀ ਮੌਤ 15 ਜੂਨ ਨੂੰ ਹੋ ਗਈ। ਸੋ ਜ਼ਿੰਦਗੀ ਦਾ ਸਾਥ….ਕਈ ਵਾਰ ਬੜੇ ਹੀ ਅਜਿਹੇ ਮੌਕੇ ਆ ਕੇ ਟੁੱਟਦਾ ਹੈ ਕਿ ਦਿਲ ਰੋ ਉਠਦਾ ਹੈ।


Share