9 ਅਪਰੈਲ ਤੋਂ ਚੇਨਈ ’ਚ ਸ਼ੁਰੂ ਹੋਵੇਗਾ ਆਈ.ਪੀ.ਐੱਲ.

447
Share

ਮੁਹਾਲੀ ’ਚ ਨਹੀਂ ਹੋਵੇਗਾ ਕੋਈ ਵੀ ਮੈਚ
ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਆਈ.ਪੀ.ਐੱਲ. 9 ਅਪਰੈਲ ਤੋਂ ਚੇਨੱਈ ’ਚ ਸ਼ੁਰੂ ਹੋਵੇਗਾ ਤੇ ਫਾਈਨਲ 30 ਮਈ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ। ਇਸ ਸਾਲ ਦੇਸ਼ ਦੇ 6 ਸ਼ਹਿਰਾਂ ਵਿਚ ਮੈਚ ਕਰਵਾਏ ਜਾਣਗੇ ਪਰ ਇਨ੍ਹਾਂ ਸ਼ਹਿਰਾਂ ਵਿਚ ਮੁਹਾਲੀ ਦਾ ਨਾਮ ਸ਼ਾਮਲ ਨਹੀਂ ਹੈ। ਇਸ ਵਾਰ ਕੋਈ ਵੀ ਟੀਮ ਆਪਣੇ ਘਰੇਲੂ ਮੈਦਾਨ ’ਤੇ ਨਹੀਂ ਖੇਡੇਗੀ। ਭਾਰਤੀ ਕਿ੍ਰਕਟ ਕੰਟਰੋਲ ਬੋਰਡ ਮੁਤਾਬਕ ਇਸ ਵਾਰ ਮੈਚ ਅਹਿਮਦਾਬਾਦ, ਬੰਗਲੌਰ, ਚੇਨੱਈ, ਦਿੱਲੀ, ਮੁੰਬਈ ਤੇ ਕੋਲਕਾਤਾ ’ਚ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੋਰਡ ਨੂੰ ਅਪੀਲ ਕੀਤੀ ਸੀ ਕਿ ਉਹ ਆਈ.ਪੀ.ਐੱਲ. ਮੈਚ ਮੁਹਾਲੀ ਵਿਚ ਕਰਵਾਏ ਤੇ ਮੈਚਾਂ ਦੌਰਾਨ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

Share