’84 ਸਿੱਖ ਕਤਲੇਆਮ : ਵਿਸ਼ੇਸ਼ ਜਾਂਚ ਟੀਮ ਵੱਲੋਂ ਕਮਲਨਾਥ ਬਾਰੇ ਰਿਕਾਰਡ ਜ਼ਬਤ

687

ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)-1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਐੱਫ.ਆਈ.ਆਰ. ਨੰਬਰ 601/84 ਦਾ ਰਿਕਾਰਡ ਜ਼ਬਤ ਕਰ ਲਿਆ ਹੈ। ਇਸ ਕੇਸ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਮੁਲਜ਼ਮ ਹਨ ਤੇ ਸਬੂਤਾਂ ਤੋਂ ਕਤਲੇਆਮ ਦੌਰਾਨ ਤਿੰਨ ਸਿੱਖਾਂ ਦਾ ਕਤਲ ਕੀਤੇ ਜਾਣ ‘ਚ ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਸਾਬਤ ਕਰਦੇ ਕਈ ਖੁਲਾਸੇ ਹੋਏ ਹਨ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਸਬੂਤ ਮੀਡੀਆ ਨਾਲ ਸਾਂਝੇ ਕਰਦਿਆਂ ਸ਼੍ਰੀ ਸਿਰਸਾ ਨੇ ਦੱਸਿਆ ਕਿ ਐੱਸ.ਆਈ.ਟੀ., ਜੋ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ, ਮੁੜ ਜਾਂਚ ਤੇ ਅਗਲੇਰੀ ਜਾਂਚ ਕਰ ਰਹੀ ਹੈ, ਨੇ ਐੱਫ.ਆਈ.ਆਰ. ਨੰਬਰ 601/84 ਥਾਣਾ ਪਾਰਲੀਮੈਂਟ ਸਟ੍ਰੀਟ (ਗੋਸਵਾਰਾ ਨੰਬਰ 114/ਐਸ) ਨਾਮ ਸਟੇਟ ਬਨਾਮ ਕਿਸ਼ੋਰ ਵਗੈਰਾ ਦਾ ਰਿਕਾਰਡ ਜ਼ਬਤ ਕਰ ਲਿਆ ਹੈ।