’83 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਹੀਰੋ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

276
Share

ਨਵੀਂ ਦਿੱਲੀ, 13 ਜੁਲਾਈ (ਪੰਜਾਬ ਮੇਲ)- ਭਾਰਤ ਦੇ 1983 ਵਿਸ਼ਵ ਕੱਪ ਕ੍ਰਿਕਟ ਜੇਤੂ ਟੀਮ ਦੇ ਹੀਰੋ ਯਸ਼ਪਾਲ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 66 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, ਦੋ ਧੀਆਂ ਅਤੇ ਪੱਤਰ ਹਨ। ਮੌਤ ਦੀ ਪੁਸ਼ਟੀ ਕਰਦਿਆਂ ਯਸ਼ਪਾਲ ਦੇ ਸਾਥੀ ਨੇ ਕਿਹਾ, ‘‘ਯਸ਼ਪਾਲ ਹੁਣ ਸਾਡੇ ਵਿਚ ਨਹੀਂ ਹੈ। ਸਾਨੂੰ ਉਸ ਦੇ ਪਰਿਵਾਰ ਤੋਂ ਇਹ ਜਾਣਕਾਰੀ ਮਿਲੀ ਹੈ।’ ਯਸ਼ਪਾਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ 37 ਟੈਸਟ ਮੈਚਾਂ ’ਚ 1606 ਅਤੇ 42 ਇਕ ਦਿਨਾਂ ਮੈਚਾਂ ’ਚ 883 ਦੌੜਾਂ ਬਣਾਈਆਂ। ਉਹ ਆਪਣੀ ਜੁਝਾਰੂਪਣ ਲਈ ਮਸ਼ਹੂਰ ਸਨ। ਵਿਸ਼ਵ ਕੱਪ 1083 ’ਚ ਇੰਗਲੈਂਡ ਖ਼ਿਲਾਫ਼ ਸੈਮੀ ਫਾਈਨਲ ’ਚ ਉਨ੍ਹਾਂ ਦੀ ਅਰਧ ਸੈਂਕੜੇ ਦੀ ਪਾਰੀ ਨੂੰ ਕ੍ਰਿਕਟ ਪ੍ਰੇਮੀ ਹਮੇਸ਼ਾਂ ਯਾਦ ਰੱਖਣਗੇ।


Share