74ਵਾਂ ਆਜ਼ਾਦੀ ਦਿਹਾੜਾ : ਕੈਪਟਨ ਨੇ ਮੁਹਾਲੀ ‘ਚ ਲਹਿਰਾਇਆ ਤਿਰੰਗਾ

260
Share

ਮੁਹਾਲੀ, 15 ਅਗਸਤ (ਪੰਜਾਬ ਮੇਲ)- ਚੰਡੀਗੜ੍ਹ: ਦੇਸ਼ ਭਰ ‘ਚ ਅੱਜ ਆਜ਼ਾਦੀ ਦਾ 74ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਮੁਹਾਲੀ ਚ ਤਿਰੰਗਾ ਲਹਿਰਾਇਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਸ਼ਨੀਵਾਰ ਮੋਹਾਲੀ ਜ਼ਿਲ੍ਹੇ ਲਈ ਦੋ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ। ਇਸ ‘ਚ 66 ਕੇਵੀ ਸਬ ਸਟੇਸ਼ਨ ਅਤੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਸ਼ਾਮਲ ਹੈ।

66 ਕੇਵੀ ਸਬ-ਸਟੇਸ਼ਨ ਮੁਹਾਲੀ ਦੇ 82 ਸੈਕਟਰ ਦੇ ਆਈਟੀ ਚੌਕ ‘ਚ ਸਥਾਪਤ ਕੀਤਾ ਜਾਵੇਗਾ ਜਦਕਿ ਸੈਕਟਰ 81 ‘ਚ 31 ਕਰੋੜ ਦੀ ਲਾਗਤ ਨਾਲ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਬਿਲਡਿੰਗ ਹੋਵੇਗੀ। ਇਨਕਿਊਬੇਟਰ ਦੀ ਇਮਾਰਤ ਦਾ ਕੰਮ ਹਾਲ ਹੀ ‘ਚ ਸ਼ੁਰੂ ਹੋ ਚੁੱਕਾ ਹੈ।

ਆਜ਼ਾਦੀ ਦਿਹਾੜੇ ਮੌਕੇ ਬੋਲਦਿਆਂ ਕੈਪਟਨ ਨੇ ਕਿਹਾ ਕੋਰੋਨਾ ਮਹਾਮਾਰੀ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲਿਆਂ ਨੂੰ 26 ਜਨਵਰੀ, 2021 ਨੂੰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ।


Share